ਦਿੱਲੀ ਵਿਚ ਦੰਗਿਆਂ ਦੌਰਾਨ ਮਾਰੇ ਗਏ ਸਿੱਖਾਂ ਦੇ ਮਾਮਲੇ ਵਿਚ ਸੀਬੀਆਈ ਨੇ ਸਾਬਕਾ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਮਾਮਲੇ ਵਿਚ ਅਕਾਲੀ ਦਲ ਦੀ ਨੇਤਾ ਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਕੇ ਕਾਂਗਰਸ ਨੂੰ ਆੜੇ ਹੱਥੀਂ ਲਿਆ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਟਾਈਟਲਰ ਚਾਰਜਸ਼ੀਟ ਨੇ 1984 ਦੇ ਕਾਲੇ ਰਹੱਸਾਂ ਦਾ ਖੁਲਾਸਾ ਕੀਤਾ, ਨਿਰਦੋਸ਼ ਸਿੱਖਾਂ ਦੇ ਜ਼ਖਮਾਂ ਨੂੰ ਉਜਾਗਰ ਕੀਤਾ, ਜਿਥੇ ਅਜੇ ਵੀ ਖੂਨ ਵਹਿ ਰਿਹਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਵਜੋਂ ਕਿਵੇਂ ਹੋਵੇਗੀ? ਨੇਤਾਵਾਂ, ਪੀੜਤਾਂ ਲਈ ਨਿਆਂ ਦੀ ਦਿਸ਼ਾ ਵਿਚ ਕੰਮ ਕਰਦੇ ਹਨ? ਅਸੀਂਉਸ ਪਾਰਟੀ ‘ਤੇ ਕਿਵੇਂ ਭਰੋਸਾ ਕਰ ਸਕਦੇ ਹਾਂ ਜੋ ਖੁਦ ਨੂੰ ਜਵਾਬਦੇਹ ਠਹਿਰਾਉਣ ਵਿਚ ਅਸਫਲ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ 1984 ਦੰਗਿਆਂ ਦੇ ਮੁਲਜ਼ਮ ਕਈ ਨੇਤਾ ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਸਰਕਾਰ ਨੇ ਕਲੀਨ ਚਿੱਟ ਦਿੱਤੀ ਸੀ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਰਹਿੰਦੇ ਹੋਏ ਉਨ੍ਹਾਂ ਨੇ ਸੀਬੀਆਈ ਤੋਂ ਇਸ ਮਾਮਲੇ ਵਿਚ ਦੁਬਾਰਾ ਜਾਂਚ ਲਈ ਕਿਹਾ ਸੀ। ਸੀਬੀਆਈ ਨੇ ਇਸ ਮਾਮਲੇ ਵਿਚ ਮੁੱਖ ਗਵਾਹ ਹਰਪਾਲ ਕੌਰ ਦੇ ਮਾਰਚ ਮਹੀਨੇ ਵਿਚ ਬਿਆਨ ਦਰਜ ਕੀਤੇ ਸਨ।
ਜਗਦੀਸ਼ ਟਾਈਟਲਰ ਨੂੰ ਸੀਬੀਆਈ ਨੇ 11 ਅਪ੍ਰੈਲ ਨੂੰ ਆਫਿਸ ਬੁਲਾ ਕੇ ਆਵਾਜ਼ ਨੂੰ ਰਿਕਾਰਡ ਕੀਤਾ ਸੀ। ਟਾਈਟਲਰ ‘ਤੇ ਦੋਸ਼ ਹੈ ਕਿ 1984 ਵਿਚ ਦਿੱਲੀ ਵਿਚ ਪੁਲ ਬੰਗਸ਼ ਇਲਾਕੇ ਵਿਚ ਹੋਈ ਹਿੰਸਾ ਵਿਚ ਉੁਨ੍ਹਾਂ ਦਾ ਹੱਥ ਹੈ ਜਿਸ ਵਿਚ ਤਿੰਨ ਲੋਕ ਮਾਰੇ ਗਏ ਸਨ। ਦੋਸ਼ ਹੈ ਕਿ ਉਨ੍ਹਾਂ ਨੇ ਪੀੜਤਾਂ ਦੀ ਹੱਤਿਆ ਕਰਨ ਵਾਲੀ ਭੀੜ ਨੂੰ ਉਕਸਾਇਆ ਸੀ।
ਦੱਸ ਦੇਈਏ ਕਿ 31 ਅਕਤੂਬਰ 1984 ਨੂੰ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਿੱਖ ਬਾਡੀ ਗਾਰਡਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿਰੋਧ ਵਿਚ ਕਾਂਗਰਸ ਸਮਰਥਕਾਂ ਤੇ ਇੰਦਰਾ ਗਾਂਧੀ ਪ੍ਰਤੀ ਆਸਥਾ ਰੱਖਣ ਵਾਲੇ ਲੋਕਾਂ ਨੇ ਸਿੱਖਾਂ ਨੂੰ ਲੱਭ-ਲੱਭ ਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੀ ਅੰਮ੍ਰਿਤਸਰ ਕੋਰਟ ‘ਚ ਹੋਈ ਪੇਸ਼ੀ, 29 ਮਈ ਤੱਕ ਦਾ ਮਿਲਿਆ ਪੁਲਿਸ ਰਿਮਾਂਡ
ਇਸ ਮਾਮਲੇ ਵਿਚ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ ਮੁਲਜ਼ਮ ਬਣਾਇਆ ਗਿਆ ਸੀ ਪਰ ਕਾਂਗਰਸ ਸਰਕਾਰ ਦੇ ਸਮੇਂ ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਜਿਸ ਦੇ ਬਾਅਦ ਤੋਂ ਹੀ ਸਿੱਖਾਂ ਵਿਚ ਇਸ ਕਦਮ ਨੂੰ ਲੈ ਕੇ ਗੁੱਸਾ ਸੀ।
ਵੀਡੀਓ ਲਈ ਕਲਿੱਕ ਕਰੋ -: