ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਲੈ ਕੇ ਉਨ੍ਹਾਂ ਦੀ ਭੈਣ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਭਾਵੁਕ ਹੋਈ ਹਰਸਿਮਰਤ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੇ ਭਰਾ ਨੂੰ ਫਸਾਇਆ ਹੈ, ਹੁਣ ਉਨ੍ਹਾਂ ਨੂੰ ਰੱਬ ਤੋਂ ਇਨਸਾਫ ਦੀ ਉਮੀਦ ਬਾਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮਜੀਠੀਆ ਦੇ ਨਾਂ ‘ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਲਾਅਨਤਾਂ ਪਾਈਆਂ।
ਹਰਸਿਮਰਤ ਨੇ ਕਿਹਾ ਕਿ ਪੰਜਾਬ ਦੀਆਂ ਕਈ ਮਾਵਾਂ ਨਸ਼ਿਆਂ ਕਾਰਨ ਆਪਣੇ ਬੱਚੇ ਗੁਆ ਚੁੱਕੀਆਂ ਹਨ, ਭੈਣਾਂ ਆਪਣੇ ਭਰਾ ਗੁਆ ਚੁੱਕੀਆਂ ਹਨ। ਮੈਨੂੰ ਆਪਣੇ ਭਰਾ ‘ਤੇ ਮਾਣ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਤੇ ਬਿਕਰਮ ਦੇ ਵੀ ਬੱਚੇ ਹਨ। ਜਦੋਂ ਕਿਸੇ ਦੀ ਨਸ਼ੇ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮਾਂ ਜਾਂ ਭੈਣ ‘ਤੇ ਕੀ ਬੀਤਦੀ ਹੈ, ਉਹ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਹਨ।
ਹਰਸਿਮਰਤ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਨੂੰ ਦੇਖਦਿਆਂ ਉਹ ਅਰਦਾਸ ਕਰਦੀ ਹੈ ਕਿ ਜੇ ਉਸ ਦੇ ਭਰਾ ਨੇ ਸੂਈ ਦੇ ਨੱਕੀ ਭਰ ਦਾ ਵੀ ਚਿੱਟੇ ਦੀ ਕੋਈ ਤਸਕਰੀ ਕੀਤੀ ਹੈ ਜਾਂ ਵੇਚਿਆ ਹੋਵੇ ਤਾਂ ਉਸ ਦਾ ਕੱਖ ਨਾ ਰਹੇ। ਨਾਲ ਹੀ ਕਿਹਾ ਕਿ ਜੇ ਕਿਸੇ ਨੇ ਉਸ ਦਾ ਨਾਂ ਲੈ ਕੇ ਸਿਆਸਤ ਖੇਡੀ ਹੈ ਤਾਂ ਉਸ ‘ਤੇ ਰੱਬ ਦਾ ਕਹਿਰ ਟੁੱਟੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਹਰਸਿਮਰਤ ਬਾਦਲ ਨੇ ਕਾਂਗਰਸ ‘ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ‘ਚ ਸੱਤਾਧਾਰੀ ਪਾਰਟੀ ਨੇ ਸਿਰਫ ਨਸ਼ੇ ਤੇ ਬੇਅਦਬੀ ਦੇ ਨਾਂ ‘ਤੇ ਰਾਜਨੀਤੀ ਕੀਤੀ ਹੈ। ਕਾਂਗਰਸ ਨੇ ਸਿਧਾਰਥ ਚਟੋਪਾਧਿਆਏ ਨੂੰ ਕੁਝ ਦਿਨਾਂ ਲਈ ਡੀਜੀਪੀ ਨਿਯੁਕਤ ਕਰਕੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ। ਬਿਕਰਮ ਨੂੰ ਫਸਾਇਆ ਗਿਆ ਹੈ। ਪਰ ਹੁਣ ਉਨ੍ਹਾਂ ਨੂੰ ਸਿਰਫ਼ ਰੱਬ ‘ਤੇ ਹੀ ਭਰੋਸਾ ਹੈ।