ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ‘ਤੇ ਹੋਈ FIR ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਹੁਣ ਆਖਰੀ ਦਾਅ ਚੱਲ ਪਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਭ ਬਦਲਾਖੋਰੀ ਦੀ ਨੀਅਤ ਨਾਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਤੋ-ਰਾਤ ਪਰਚੇ ਦਰਜ ਹੋ ਰਹੇ ਨੇ, ਰਾਤ ਦੇ ਹਨੇਰੇ ‘ਚ ਡੀਜੀਪੀ ਬਦਲੇ ਜਾ ਰਹੇ ਨੇ। 21 ਤਰੀਕ ਨੂੰ ਪੱਕਾ ਡੀਜੀਪੀ ਲੱਗਣਾ ਸੀ, 20 ਰਾਤ ਨੂੰ ਕੱਚੇ ਡੀਜੀਪੀ ਤੋਂ ਪਰਚਾ ਦਰਜ ਕਰਵਾਇਆ ਗਿਆ। ਚਲੋ, ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਆਈ।
ਵੀਡੀਓ ਲਈ ਕਲਿੱਕ ਕਰੋ -:
Carrot Radish Pickle | ਗਾਜਰ, ਮੂਲੀ ਅਤੇ ਹਰੀ ਮਿਰਚ ਦਾ ਅਚਾਰ | Instant Pickle | Mix Pickle | Pickle Recipe
ਬੀਬਾ ਬਾਦਲ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਚੇ ਤੋਂ ਨਹੀਂ ਡਰਦਾ ਹੈ। ਚਾਰੇ ਪੱਖੋਂ ਫੇਲ੍ਹ ਹੋਣ ਦੇ ਬਾਅਦ ਜੇ ਅਜਿਹਾ ਕਰਕੇ ਇਹ ਸੋਚਦੇ ਨੇ ਕਿ ਉਹ ਲੋਕਾਂ ਦਾ ਧਿਆਨ ਭਟਕਾ ਸਕਦੇ ਨੇ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਰਾਤ ਦੇ ਹਨੇਰੇ ‘ਚ ਪਰਚਾ ਕਰਕੇ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਆ ਗਈ ਪਰ ਹੁਣ ਜਿਹੜਾ ਘਰ-ਘਰ ਵਿੱਚ ਨਸ਼ਾ ਪਹੁੰਚਿਆ ਹੋਇਆ ਹੈ, ਜੇ ਉਹ 24 ਘੰਟਿਆਂ ਵਿੱਚ ਬੰਦ ਨਹੀਂ ਹੋ ਜਾਂਦਾ ਤਾਂ ਸਿੱਧੂ ਫੇਲ੍ਹ ਏ, ਚੰਨੀ ਫੇਲ੍ਹ ਏ।
ਇਹ ਵੀ ਪੜ੍ਹੋ : PM ਮੋਦੀ ਸਰਕਾਰ ਵੱਲੋਂ ‘ਸਪੈਸ਼ਲ ਪਾਵਰ’ ਦਾ ਇਸਤੇਮਾਲ, ਭਾਰਤ ਵਿਰੋਧੀ 20 ਯੂ-ਟਿਊਬ ਚੈਨਲ ਬੰਦ
ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਨ੍ਹਾਂ ‘ਤੇ ਪੂਰੇ ਉਤਰਨ। ਬਦਲਾਖੋਰੀ ਦੀ ਰਾਜਨੀਤੀ ਤੁਸੀਂ ਜਿੰਨੀ ਮਰਜ਼ੀ ਕਰ ਲਓ ਪਰ ਜਿਹੜੀ ਘਟਨਾ ਦਰਬਾਰ ਸਾਹਿਬ ਵਿੱਚ ਵਾਪਰੀ ਹੈ ਉਨ੍ਹਾਂ ਦੋਸ਼ੀਆਂ ਨੂੰ ਲੱਭ ਕੇ ਲੋਕਾਂ ਸਾਹਮਣੇ ਪੇਸ਼ ਕਰੋ। ਉਨ੍ਹਾਂ ਕਿਹਾ ਕਿ 4 ਦਿਨਾਂ ਤੋਂ ਤੁਹਾਡੇ ਮੂੰਹ ‘ਤੇ ਤਾਲੇ ਕਿਉਂ ਲੱਗੇ ਹੋਏ ਨੇ, ਉਸ ਜ਼ਿੰਮੇਵਾਰੀ ਤੋਂ ਨਾ ਭੱਜੋ।