ਦਿੱਲੀ ਵਿਚ ਕੋਰੋਨਾ ਦੀ ਰਫਤਾਰ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ਕੋਰੋਨਾ ਨਾਲ ਲੜਨ ਲਈ ਨਵੀਆਂ ਪਾਬੰਦੀਆਂ ਨੂੰ ਹੋਰ ਵੀ ਸਖਤ ਕਰ ਦਿੱਤਾ ਹੈ। ਇਸ ਦੌਰਾਨ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਸਥਿਰ ਹੋ ਗਏ ਹਨ ਤੇ ਜਲਦ ਹੀ ਸੰਕਰਮਣ ਘੱਟ ਹੋਣ ਦੀ ਸੰਭਾਵਨਾ ਹੈ। ਉੁਨ੍ਹਾਂ ਦੱਸਿਆ ਕਿ ਕੱਲ ਦਿੱਲੀ ‘ਚ 21 ਹਜ਼ਾਰ ਦੇ ਲਗਭਗ ਮਾਮਲੇ ਸਨ ਅਤੇ ਜਿਨ੍ਹਾਂ ਵਿਚ 32 ਮੌਤਾਂ ਸਨ। ਹਾਲਾਂਕਿ ਹਸਪਤਾਲਾਂ ਵਿਚ 15 ਫੀਸਦੀ ਬੈੱਡ ਹੀ ਭਰੇ ਸਨ, ਉਥੇ ਪਿਛਲੇ 3 ਤੋਂ 4 ਦਿਨਾਂ ਤੋਂ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ ਸਤਿਰ ਹੈ। ਅਜਿਹੇ ਵਿਚ ਉਮੀਦ ਹੈ ਕਿ ਹੁਣ ਦਿੱਲੀ ਵਿਚ ਮਾਮਲੇ ਘਟਣਗੇ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਹਸਪਤਾਲ ਵਿਚ ਭਰਤੀ ਹੋਣ ਦੀ ਦਰ ਸਥਿਰ ਹੋ ਗਈ ਹੈ ਤੇ ਮਾਮਲਿਆਂ ਵਿਚ ਕਮੀ ਆਈ ਹੈ। ਹੁਣ ਵੀ ਕਈ ਬੈੱਡ ਖਾਲੀ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ICMR ਦੀ ਟੈਸਟਿੰਗ ਨੂੰ ਲੈ ਕੇ ਜਾਰੀ ਗਾਈਡਲਾਈਨਜ਼ ਦਾ ਅਸੀਂ ਸਵਾਗਤ ਕਰਦੇ ਹਾਂ। ਬਿਨਾਂ ਕੋਰੋਨਾ ਦੇ ਲੱਛਣ ਵਾਲੇ ਲੋਕਾਂ ਨੂੰ ਟੈਸਟਿੰਗ ਦੀ ਲੋੜ ਨਹੀਂ ਹੈ। ਬੱਚਿਆਂ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਖਬਰ ਗਲਤ ਹੈ। ਉਨ੍ਹਾਂ ਵਿਚ ਕੋਈ ਗੰਭੀਰਤਾ ਨਹੀਂ। ਪਰਿਵਾਰ ਵਿਚ ਜਦੋਂ ਕੋਈ ਵੀ ਸੰਕਰਮਿਤ ਹੁੰਦਾ ਹੈ ਤਾਂ ਬੱਚੇ ਵੀ ਪ੍ਰਭਾਵਿਤ ਹੁੰਦੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਕੇਸ ਘੱਟ ਹੋਣ ਲੱਗੇ ਹਨ ਤੇ ਇਥੇ ਸਥਿਤੀ ਸਥਿਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਅਗਲੇ 2 ਤੋਂ 3 ਦਿਨਾਂ ਵਿਚ ਮਾਮਲੇ ਘੱਟ ਹੁੰਦੇ ਹਨ ਤਾਂ ਪ੍ਰਤੀਬੱਧ ਹਟਾ ਦਿੱਤੇ ਜਾਣਗੇ। ਹਾਲਾਂਕਿ ਅਸੀਂ ਕੇਂਦਰ ਸਰਕਾਰ ਨੂੰ ਲਿਖਿਆ ਹੈ ਕਿ ਦਿੱਲੀ NCR ਵਿਚ ਵੀ ਪਾਬੰਦੀਆਂ ਹੋਣੀਆਂ ਚਾਹੀਦੀਆਂ ਹਨ। ਭਾਵੇਂ ਕੋਰੋਨਾ ਦੇ ਮਾਮਲੇ ਤੇ ਸੰਕਰਮਣ ਦਰ ਵਧ ਹੋ ਰਹੀ ਹੈ ਪਰ ਚਿੰਤਾ ਦੀ ਗੱਲ ਨਹੀਂ ਹੈ। ਹਸਪਤਾਲ ਵਿਚ ਜਿੰਨੇ ਮਰੀਜ਼ ਆ ਰਹੇ ਹਨ ਉਨ੍ਹਾਂ ਦੀ ਗਿਣਤੀ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦਿੱਲੀ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਨਾਲ 23 ਲੋਕਾਂ ਦੀ ਮੌਤ ਹੋਈ ਸੀ। ਇਸ ਦੌਰਾਨ ਮਹੀਨੇ ਦੇ ਪਹਿਲੇ 11 ਦਿਨਾਂ ਵਿਚ 93 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਬੀਤੇ 5 ਮਹੀਨਿਆਂ ਵਿਚ 54 ਮੌਤਾਂ ਦਰਜ ਹੋਈਆਂ ਸਨ। ਉਨ੍ਹਾਂ ਕਿਹਾ ਕਿ ਗੰਭੀਰ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਅਜਿਹੇ ਵਿਚ ਲੋਕ ਕੋਰੋਨਾ ਵਾਇਰਸ ਦੇ ਇਲਾਜ ਲਈ ਹਸਪਤਾਲ ਨਹੀਂ ਆ ਰਹੇ ਹਨ।