1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਚੁੱਕਾ ਹੈ। ਲੋਕਾਂ ਨੂੰ ਹੁਣ ਕਈ ਜ਼ਰੂਰੀ ਦਵਾਈਆਂ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈ ਰਹੇ ਹਨ। ਹੁਣ ਦਵਾਈਆਂ ਦੇ ਮਹਿੰਗੇ ਹੋਏ ‘ਤੇ ਸਿਹਤ ਮੰਤਰਾਲੇ ਨੇ ਸਫਾਈ ਦਿੱਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਡਰੱਗ ਪ੍ਰਾਈਸਿੰਗ ਕੰਟਰੋਲ ਆਰਡਰ 2013 ਵਿਚ ਵਿਵਸਥਾ ਹੈ ਕਿ ਅਸੈਂਸ਼ੀਅਲ ਮੈਡੀਸਨ ਵਿਚ ਅਨੂਅਲ ਹੋਲਸੇਲ ਪ੍ਰਾਈਜ ਇੰਡੈਕਸ ਦੇ ਹਿਸਾਬ ਨਾਲ ਹੀ ਤੈਅ ਹੁੰਦਾ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਮੰਤਰਾਲਾ ਜ਼ਰੂਰੀ ਦਵਾਈਆਂ ਦੀ ਨੈਸ਼ਨਲ ਲਿਸਟ ਜਾਰੀ ਕਰਦੀ ਹੈ। 870 ਦਵਾਈਆਂ ਨੂੰ ਸਿਹਤ ਮੰਤਰਾਲੇ ਨੇ ਸਤੰਬਰ 2022 ਵਿਚ NELM ਵਿਚ ਸ਼ਾਮਲ ਕੀਤਾ ਸੀ। ਇਸ ਵਿਚੋਂ 651 ਦੇ ਰੇਟ ਤੈਅ ਕੀਤੇ ਜਾ ਚੁਕੇ ਹਨ ਜਿਸ ਤਹਿਤ ਦਵਾਈਆਂ ਦੇ ਰੇਟ 16 ਫੀਸਦੀ ਤੱਕ ਘਟਾਏ ਗਏ ਹਨ। ਮੰਤਰਾਲੇ ਨੇ ਅੱਗੇ ਦੱਸਿਆ ਕਿ ਇਸ ਲਈ WPI ਮੁਤਾਬਕ ਦਵਾਈਆਂ ਦੇ ਰੇਟ 12 ਫੀਸਦੀ ਤੱਕ ਮਹਿੰਗੇ ਹੋਣ ਦੀ ਬਜਾਏ 6.73 ਫੀਸਦੀ ਘਟੇ ਹਨ। ਇਹ ਕੀਮਤਾਂ 1 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਨਿਓਸ ਏਅਰਲਾਈਨਸ ਦੀ 6 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੈਨੇਡਾ ਫਲਾਈਟ, 21 ਘੰਟੇ ‘ਚ ਸਫਰ ਕਰੇਗੀ ਪੂਰਾ
ਕਈ ਲੋਕਾਂ ਦੇ ਮਨ ਵਿਚ ਸਵਾਲ ਹੁੰਦਾ ਹੈ ਕਿ ਆਖਿਰ ਦਵਾਈਆਂ ਦੀਆਂ ਕੀਮਤਾਂ ਕਿਸ ਤਰ੍ਹਾਂ ਵਧਦੀਆਂ ਹਨ। ਇਸ ਲਈ ਨਿਯਮ ਕੀ ਹੈ। ਦੱਸ ਦੇਈਏ ਕਿ ਦਵਾਈ ਮੁੱਲ ਨਿਯਾਮਕ ਨੈਸ਼ਨਲ ਫਾਰਮਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੂੰ ਹਰ ਸਾਲ 1 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਪਿਛਲੇ ਕੈਲੰਡਰ ਸਾਲ ਦੇ ਐਨੂਅਲ ਹੋਲਸੇਲ ਪ੍ਰਾਈਜ ਇੰਡੈਕਸ ਅਨੁਸਾਰ ਦਵਾਈਆਂ ਦੀ ਕੀਮਤ ਨੂੰ ਸੋਧਨ ਜਾਂ ਵਧਾਉਣ ਦੀ ਸ਼ਕਤੀ ਹਾਸਲ ਹੈ। ਕੀਮਤ ਨੂੰ ਸੋਧਣ ਨੂੰ ਲੈ ਕੇ ਅਨੁਸੂਚਿਤ ਡਰੱਗ ਪ੍ਰਾਈਸ ਕੰਟਰੋਲ ਆਰਡਰ 2013 ਦੇ ਕਲਾਜ 16 ਵਿਚ ਪਹਿਲਾਂ ਤੋਂ ਹੀ ਨਿਯਮ ਬਣਿਆ ਹੋਇਆ ਹੈ। ਇਸੇ ਤਹਿਤ NPPA ਹਰ ਸਾਲ ਦਵਾਈਆਂ ਦੀਆਂ ਕੀਮਤਾਂ ਵਿਚ ਵਾਧਾ ਕਰਦਾ ਹੈ ਜਾਂ ਇਸ ਨੂੰ ਸੋਧਦਾ ਹੈ।
ਵੀਡੀਓ ਲਈ ਕਲਿੱਕ ਕਰੋ -: