ਮਹਾਰਾਸ਼ਟਰ ਦੇ ਪੁਣੇ ਵਿਚ ਇਕ ਟਰੱਕ ਤੇ ਨਿੱਜੀ ਬੱਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹਾਦਸੇ ਵਿਚ 22 ਲੋਕ ਵੀ ਜ਼ਖਮੀ ਹੋ ਗਏ। ਬੱਸ ਨਾਲ ਟੱਕਰ ਦੇ ਬਾਅਦ ਟਰੱਕ ਪਲਟ ਗਿਆ।
ਟਰੱਕ ਤੇ ਬੱਸ ਦੀ ਟੱਕਰ ਦੇ ਬਾਅਦ ਲੋਕਾਂ ਦੀ ਚੀਕਾਂ ਸੁਣੀਆਂ ਗਈਆਂ। ਹਾਦਸੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਵਾਹਨ ਤੋਂ ਬਾਹਰ ਕੱਢਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਿਲਾਫ ਕਾਰਵਾਈ, ਹੁਣ ਪੰਚਾਇਤਾਂ ਦਾ ਵੀ ਹੋਵੇਗਾ ਸਪੈਸ਼ਲ ਆਡਿਟ, ਵਿਜੀਲੈਂਸ ਕਰੇਗੀ ਜਾਂਚ
ਹਾਦਸਾ ਪੁਣੇ-ਬੰਗਲੌਰ ਹਾਈਵੇ ‘ਤੇ ਸਵੇਰੇ 3 ਵਜੇ ਹੋਇਆ। ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: