ਮੋਗਾ ਵਿਚ ਬੀਤੀ ਰਾਤ ਤੇਜ਼ ਮੀਂਹ ਤੇ ਤੂਫਾਨ ਪ੍ਰਵਾਸੀ ਮਜ਼ਦੂਰ ਦੇ ਘਰ ਕਹਿਰ ਬਣ ਕੇ ਆਇਆ। ਤੇਜ਼ ਮੀਂਹ ਤੇ ਤੂਫਾਨ ਕਾਰਨ ਪ੍ਰਵਾਸੀ ਮਜ਼ਦੂਰ ਦੇ ਘਰ ਦੀ ਦੀਵਾਰ ਡਿਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ। ਝੌਂਪੜੀ ਵਿਚ ਸੁੱਤੇ ਹੋਏ ਪ੍ਰਵਾਸੀ ਮਜ਼ਦੂਰ ਦੇ ਦੀ ਇੱਕ 5 ਸਾਲਾ ਤੇ ਇੱਕ ਢਾਈ ਸਾਲਾ ਬੱਚੀ ਦੀ ਮੌਤ ਹੋ ਗਈ।
ਘਟਨਾ ਮੋਗਾ ਦੇ ਪਿੰਡ ਸੰਧੂਆਂ ਵਾਲਾ ਰੋਡ ਦੀ ਹੈ ਜਿਥੇ ਸੜਕ ਕਿਨਾਰੇ ਝੌਂਪੜੀ ਬਣਾ ਕੇ ਸੁੱਤੇ ਹੋਏ 8 ਲੋਕਾਂ ‘ਤੇ ਇਕ ਦੀਵਾਰ ਅਚਾਨਕ ਆ ਡਿੱਗੀ। ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ।
ਮਲਬੇ ਹੇਠਾਂ ਦਬੇ ਪਰਿਵਾਰ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋਏ ਪਰ ਜਦੋਂ ਤੱਕ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਰਾਜੇਸ਼ ਸ਼ਾਹ ਪੁੱਤਰ ਚੰਦਰੇਸ਼ਵਰ ਸ਼ਾਹ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਇਥੇ ਰਹਿ ਰਿਹਾ ਹੈ। ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਅਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: