ਮੁਕਤਸਰ ਜੇਲ੍ਹ ਵਿਚ ਨਸ਼ਾਤਸਕਰੀ ਕਰਨ ਆਏ ਇਕ ਸ਼ਖਸ ਨੂੰ ਫੜਿਆ ਗਿਆ ਹੈ। ਮੁਲਜ਼ਮ ਤੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਇਕ ਹਵਾਲਾਤੀ ਨਾਲ ਮੁਲਾਕਾਤ ਕਰਨ ਆਇਆ ਸੀ। ਪੁਲਿਸ ਨੇ ਮੁਲਜ਼ਮ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਮੁਕਤਸਰ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਬਚਨ ਸਿੰਘ ਵਜੋਂ ਹੋਈ ਹੈ। ਉਹ ਅਰਸ਼ਵਿੰਦਰ ਸਿੰਘ ਉਰਫ ਅਰਸ਼ ਸਿੰਘ ਤੋਂ 13 ਅਪ੍ਰੈਲ ਨੂੰ ਮੁਲਾਕਾਤ ਕਰਨ ਆਇਆ। ਇਸ ਦੌਰਾਨ ਕਾਂਸਟੇਬਲ ਗੁਰਦਾਸ ਸਿੰਘ ਤੇ ਵਾਰਡਰ ਰਣਧੀਰ ਸਿੰਘ ਵੱਲੋਂ ਗੁਰਬਚਨ ਦੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ : ਏਅਰ ਇੰਡੀਆ ਦਾ ਪਾਇਲਟ ਗ੍ਰਿਫਤਾਰ, 17 ਸਾਲ ਪਹਿਲਾਂ ਗਲਤ ਤੱਥ ਪੇਸ਼ ਕਰ ਹਾਸਲ ਕੀਤੀ ਸੀ ਸਰਕਾਰੀ ਨੌਕਰੀ
ਤਰਸੇਮ ਸਿੰਘ ਨੇ ਦੱਸਿਆ ਕਿ ਗੁਰਬਚਨ ਸਿੰਘ ਤੋਂ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਹੋਈ, ਜੋ ਉਸ ਨੇ ਆਪਣੀ ਪਗੜੀ ਵਿਚ ਕਾਲੇ ਰੰਗ ਦੀ ਟੇਪ ਨਾਲ ਲੁਕਾ ਕੇ ਰੱਖੀ ਸੀ। ਪੁਲਿਸ ਨੇ ਹੈਰੋਇਨ ਜ਼ਬਤ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਹਵਾਲਾਤੀ ਅਰਸ਼ਵਿੰਦਰ ਤੇ ਮੁਲਜ਼ਮ ਗੁਰਬਚਨ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: