ਡੱਬਵਾਲੀ ਟਰਾਂਸਪੋਰਟ ਮਾਮਲੇ ‘ਚ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ ਹੈ। ਪੰਜਾਬ ਦੇ ਟਰਾਂਸਪੋਰਟ ਸਕੱਤਰ ਤੇ ਰੋਡ ਟਰਾਂਸਪੋਰਟ ਅਥਾਰਟੀ ਬਠਿੰਡਾ ਨੂੰ ਕੰਟੈਂਪਟ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟੈਕਸ ਦੀ ਅਦਾਇਗੀ ਹੋਣ ਤੱਕ ਬੱਸਾਂ ਦਾ ਰੂਟ ਤੇ ਟਾਈਮ ਟੇਬਲ ਨਹੀਂ ਬਦਲਿਆ ਜਾਵੇਗਾ।
ਗੌਰਤਲਬ ਹੈ ਕਿ 18 ਨਵੰਬਰ ਨੂੰ ਆਰ. ਟੀ. ਏ. ਬਠਿੰਡਾ ਨੇ ਬੱਸਾਂ ਲਈ ਟਾਈਮ ਟੇਬਲ ਬਣਾਇਆ ਸੀ ਜਿਸ ਵਿਚ ਟਾਈਮ ਟੇਬਲ ਲਈ ਬਣਾਏ ਗਏ ਹੁਕਮਾਂ ਦੀ ਉਲੰਘਣਾ ਕੀਤੀ ਗਈ। ਟਾਈਮ ਟੇਬਲ ਨੂੰ ਲੈ ਕੇ ਮਾਪਦੰਡ ਬਣਾਏ ਗਏ ਹਨ ਜਿਸ ਵਿਚ ਜੋ ਵੀ ਟਰਾਂਸਪੋਰਟ ਕੰਪਨੀ ਚਾਹੇ ਉਹ ਸਰਕਾਰ ਹੋਵੇ ਜਾਂ ਪ੍ਰਾਈਵੇਟ ਜੇਕਰ ਉਹ ਟੈਕਸ ਨਹੀਂ ਭਰਤੀ ਤਾਂ ਉਨ੍ਹਾਂ ਨੂੰ ਟਾਈਮ ਟੇਬਲ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਸ ਤੋਂ ਇਲਾਵਾ ਸਾਰੀਆਂ ਬੱਸਾਂ ਨੂੰ ਰੁਕਣ ਲਈ ਬਰਾਬਰ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਬੱਸਾਂ ਦਾ ਪਰਮਿਟ ਨੰਬਰ, ਬੱਸ ਨੰਬਰ ਲਿਖਿਆ ਹੋਣਾ ਵੀ ਜ਼ਰੂਰੀ ਹੈ, ਜਿਸ ਵਿਚ ਉਦਾਹਰਣ ਦੇ ਤੌਰ ‘ਤੇ ਦੱਸਿਆ ਗਿਆ ਕਿ ਪੀ. ਆਰ. ਟੀ. ਸੀ. ਨੇ ਹੁਣ ਤੱਕ ਟੈਕਸ ਨਹੀਂ ਭਰਿਆ ਹੈ ਜੋ ਕਿ 290 ਕਰੋੜ ਹੈ। ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।