ਮੰਡੀ ਤੋਂ ਸਬਜ਼ੀ ਲੈ ਕੇ ਆ ਰਹੇ ਵਿਅਕਤੀ ਦੀ ਬਲੈਰੋ ਗੱਡੀ ਪੰਕਚਰ ਹੋ ਗਈ ਜਿਸ ਨੂੰ ਉਹ ਮੁਕਤਸਰ-ਬਠਿੰਡਾ ਮਾਰਗ ‘ਤੇ ਪੈਂਦੇ ਪਿੰਡ ਭੁੱਲਰ ਦੇ ਪੈਟਰੋਲ ਪੰਪ ਨੇੜੇ ਸਵੇਰੇ ਲਗਭਗ 7 ਵਜੇ ਜੈਕ ਲਗਾ ਕੇ ਪੈਂਚਰ ਲਗਾ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਇਨੋਵਾ ਗੱਡੀ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪੈਂਚਰ ਲਗਾ ਰਹੇ ਵਿਅਕਤੀ ਦੀ ਗੱਡੀ ਹੇਠਾਂ ਆਉਣ ਨਾਲ ਘਟਨਾ ਵਾਲੀ ਥਾਂ ‘ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਵਾਸੀ ਮਾਨ ਸਿੰਘ ਵਾਲਾ ਵਜੋਂ ਹੋਈ ਹੈ।
ਦੂਜੇ ਪਾਸੇ ਘਟਨਾ ਦੇ ਬਾਅਦ ਚਾਲਲਕ ਇਨੋਵਾ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ ਜਦੋਂ ਕਿ ਨੁਕਸਾਨੇ ਗਏ ਵਾਹਨਾਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ।
ਦੱਸ ਦੇਈਏ ਕਿ ਸਵੇਰੇ ਕਾਫੀ ਧੁੰਦ ਪਈ ਹੋਈ ਸੀ ਤੇ ਵਿਜੀਬਿਲਟੀ ਸਿਰਫ 10 ਮੀਟਰ ਤੱਕ ਦਰਜ ਕੀਤੀ ਹੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਨੋਵਾ ਗੱਡੀ ਚਾਲਕ ਘਟਨਾ ਦੇ ਬਾਅਦ ਆਪਣੀ ਗੱਡੀ ਤੋਂ ਨੰਬਰ ਪਲੇਟ ਉਤਾਰ ਕੇ ਭੱਜ ਗਿਆ ਹੈ।
ਇਹ ਵੀ ਪੜ੍ਹੋ : ਭੂਚਾਲ ਵਿਚਾਲੇ ਸੀਰੀਆ ‘ਚ ਅੱਤਵਾਦੀ ਹਮਲਾ, 7 ਪੁਲਿਸ ਕਰਮਚਾਰੀਆਂ ਸਣੇ 69 ਲੋਕਾਂ ਦੀ ਮੌ.ਤ
ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੰਡੀ ਤੋਂ ਗਾਜਰ ਦੀ ਸਬਜ਼ੀ ਲੈ ਕੇ ਬਠਿੰਡਾ ਰੋਡ ਵੱਲ ਜਾ ਰਿਹਾ ਸੀ। ਰਸਤੇ ਵਿਚ ਇਸ ਦੀ ਗੱਡੀ ਪੈਂਚਰ ਹੋ ਗਈ। ਪੈਂਚਰ ਲਗਾਉਂਦੇ ਸਮੇਂ ਇਨੋਵਾ ਗੱਡੀ ਤੇਜ਼ ਰਫਤਾਰ ਨਾਲ ਆਈ ਤੇ ਟੱਕਰ ਮਾਰ ਦਿੱਤੀ ਜਿਸ ਕਾਰਨ ਲਾਭ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ ਤੇ ਮੁਲਜ਼ਮ ਤੱਕ ਪਹੁੰਚ ਕਰਕੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: