ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਕਿਡਨੈਪ ਕਰਕੇ ਇਸਲਾਮ ਕਬੂਲ ਕਰਵਾਉਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਸਿੰਧ ਵਿਚ ਇਕ ਵਾਰ ਫਿਰ 14 ਸਾਲ ਦੀ ਨਾਬਾਲਗ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾਇਆ ਗਿਆ। ਇਕ ਮਹੀਨੇ ਵਿਚ ਸਿੰਧ ਵਿਚ ਇਹ ਦੂਜੀ ਘਟਨਾ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਸਿੰਧ ਦੇ ਟਾਂਡੋ ਅਲਾਇਰ ਇਲਾਕੇ ਵਿਚ 14 ਸਾਲ ਦੀ ਹਿੰਦੂ ਜਮਨਾ ਨਾਲ ਇਹ ਹਰਕਤ ਹੋਈ ਹੈ। ਇਕ ਹਫਤਾ ਪਹਿਲਾਂ ਜਮਨਾ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਉਸ ਨੂੰ ਅਗਵਾ ਕਰ ਲਿਆ ਗਿਆ। ਹੁਣ ਉਸ ਦੇ ਇਸਲਾਮ ਕਬੂਲੇ ਜਾਣ ਦਾ ਸਰਟੀਫਿਕੇਟ ਵੀ ਸਾਹਮਣੇ ਆ ਗਿਆ ਹੈ। ਗਰੀਬ ਪਰਿਵਾਰ ਇਸ ਤੋਂ ਦੁਖੀ ਹੈ ਤੇ ਇਨਸਾਫ ਲਈ ਪਾਕਿਸਤਾਨ ਵਿਚ ਧੱਕੇ ਖਾਣ ਲਈ ਮਜਬੂਰ ਹੈ।
ਇਹ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, ਲੈਣ ਪਹੁੰਚੀ ਹਨੀਪ੍ਰੀਤ, ਮਿਲੀ 40 ਦਿਨ ਦੀ ਪੈਰੋਲ
ਦੱਸ ਦੇਈਏ ਕਿ ਅਕਤੂਬਰ 2021 ਵਿੱਚ, ਪਾਕਿਸਤਾਨ ਵਿੱਚ ਇੱਕ ਸੰਸਦੀ ਕਮੇਟੀ ਨੇ ਜ਼ਬਰਦਸਤੀ ਧਰਮ ਪਰਿਵਰਤਨ ਵਿਰੁੱਧ ਬਿੱਲ ਨੂੰ ਰੱਦ ਕਰ ਦਿੱਤਾ ਸੀ। ਜਿਸ ਵਿੱਚ ਤਤਕਾਲੀ ਧਾਰਮਿਕ ਮਾਮਲਿਆਂ ਦੇ ਮੰਤਰੀ ਨੂਰੁਲ ਹੱਕ ਕਾਦਰੀ ਨੇ ਕਿਹਾ ਸੀ ਕਿ ਜਬਰੀ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਬਣਾਉਣ ਲਈ ਮਾਹੌਲ ਅਨੁਕੂਲ ਨਹੀਂ ਸੀ। ਮੰਤਰੀ ਨੇ ਇੱਥੇ ਦਾਅਵਾ ਕੀਤਾ ਕਿ ਜਬਰੀ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਦੇਸ਼ ਵਿੱਚ ਸ਼ਾਂਤੀ ਭੰਗ ਕਰ ਸਕਦਾ ਹੈ। ਘੱਟ ਗਿਣਤੀਆਂ ਨੂੰ ਹੋਰ ਕਮਜ਼ੋਰ ਬਣਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: