ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਬੁਡੀਆ ਸਥਿਤ ਇਤਿਹਾਸਕ ਕਿਲ੍ਹੇ ਦੀ ਕੰਧ ਮੰਗਲਵਾਰ ਰਾਤ ਮੀਂਹ ਕਾਰਨ ਢਹਿ ਗਈ। ਜਿਸ ਨਾਲ ਕੰਧ ਦੇ ਨਾਲ ਖੜ੍ਹੀਆਂ ਦੋ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਇਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਕਾਰ ਦੇ ਮਾਲਕ ਬਲਜੀਤ ਸਿੰਘ ਵੱਲੋਂ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਰੀ ਦਿੰਦਿਆਂ ਬਲਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਤੇਜ਼ ਮੀਂਹ, ਹਨੇਰੀ ਅਤੇ ਬਿਜਲੀ ਡਿੱਗ ਰਹੀ ਸੀ। ਜਦੋਂ ਉਹ ਕਰਿਆਨੇ ਦੀ ਦੁਕਾਨ ਬੰਦ ਕਰਕੇ ਘਰ ਪਹੁੰਚਿਆ ਤਾਂ ਅਚਾਨਕ ਉਸ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਕਾਫੀ ਘਬਰਾ ਗਿਆ। ਇਸ ਮਗਰੋਂ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਕਿਲੇ ਦੀ ਕੰਧ ਕਾਰਾਂ ‘ਤੇ ਡਿੱਗੀ ਪਈ ਸੀ।
ਇਹ ਵੀ ਪੜ੍ਹੋ : ਹਿਮਾਚਲ ਪੁਲਿਸ ‘ਚ 1226 ਕਾਂਸਟੇਬਲਾਂ ਦੀ ਹੋਵੇਗੀ ਭਰਤੀ, ਵਿੱਤ ਵਿਭਾਗ ਤੋਂ ਮੰਗੀ ਗਈ ਮਨਜ਼ੂਰੀ
ਉਨ੍ਹਾਂ ਦੱਸਿਆ ਕਿ ਉਸ ਦੇ ਲੜਕੇ ਦੀ ਕਾਰ ਘਰ ਦੇ ਬਾਹਰ ਖੜ੍ਹੀ ਸੀ। ਨਾਲ ਹੀ ਇਕ ਹੋਰ ਕਾਰ ਵੀ ਉਸ ਦੇ ਘਰ ਦੇ ਬਾਹਰ ਕਿਲੇ ਦੀ ਕੰਧ ਦੇ ਨਾਲ ਖੜ੍ਹੀ ਸੀ, ਜੋ ਕਿ ਨੁਕਸਾਨੀ ਗਈ ਹੈ। ਉਨ੍ਹਾਂ ਕਹਿ ਕਿ ਕੰਧ ਡਿੱਗਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਇਹ ਕਿਲਾ ਬੁਡੀਆ ਦਾ ਇਤਿਹਾਸਕ ਕਿਲਾ ਹੈ।
ਵੀਡੀਓ ਲਈ ਕਲਿੱਕ ਕਰੋ -: