ਆਂਧਰਾ ਪ੍ਰਦੇਸ਼ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਵਿਅਕਤੀ ਨੇ ਆਪਣੀ ਪਤਨੀ ਤੋਂ ਤਲਾਕ ਲੈਣ ਲਈ ਖੌਫਨਾਕ ਸਾਜ਼ਿਸ਼ ਰਚੀ। ਦੋਸ਼ੀ ਪਤੀ ਕਿਸੇ ਬਹਾਨੇ ਤੋਂ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਤੇ ਉਹ ਗਰਭਵਤੀ ਸੀ। ਪਤੀ ਉਸ ਨੂੰ ਇਲਾਜ ਬਹਾਨੇ ਹਸਪਤਾਲ ਲੈ ਗਿਆ ਤੇ ਉਥੇ HIV ਸੰਕਰਮਿਤ ਖੂਨ ਦਾ ਇੰਜੈਕਸ਼ਨ ਲਗਵਾ ਦਿੱਤਾ। ਮਾਮਲਾ ਤਾਡੇਪੱਲੀ ਇਲਾਕੇ ਦਾ ਹੈ।
ਦੋਸ਼ੀ ਪਤੀ ਨੇ ਇਹ ਪੂਰੀ ਸਾਜ਼ਿਸ਼ ਇਕ ਝੋਲਾਛਾਪ ਡਾਕਟਰ ਨਾਲ ਮਿਲ ਕੇ ਕੀਤੀ। ਪਤੀ ਤੇ ਝੋਲਾਛਾਪ ਡਾਕਟਰ ਨੇ ਮਹਿਲਾ ਨੂੰ ਗਰਭਵਤੀ ਵਿਚ ਚੰਗੀ ਸਿਹਤ ਦਾ ਹਵਾਲਾ ਦੇ ਕੇ ਇੰਜੈਕਸ਼ਨ ਲਗਾਇਆ। ਬਾਅਦ ਵਿਚ ਜਦੋਂ ਮਹਿਲਾ ਨੂੰ ਪਤਾ ਲੱਗਾ ਤਾਂ ਉਸ ਦੇ ਪੈਰੋਂ ਹੇਠਾਂ ਜ਼ਮੀਨ ਖਿਸਕ ਗਈ। ਪੀੜਤਾ ਨੇ ਹੁਣ ਥਾਣੇ ਵਿਚ ਸ਼ਿਕਾਇਤ ਕੀਤੀ ਹੈ।
ਤਾਡੇਪੱਲੀ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੀ ਸ਼ਿਕਾਇਤ ‘ਤੇ ਦੋਸ਼ੀ ਐੱਮ. ਚਰਨ ਖਿਲਾਫ FIR ਦਰਜ ਕਰ ਲਈ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਐੱਮਚਰਨ ਨੇ ਇਕ ਝੋਲਾਛਾਪ ਦੀ ਮਦਦ ਨਾਲ HIV ਸੰਕਰਮਿਤ ਖੂਨ ਇੰਜੈਕਟ ਕੀਤਾ ਸੀ। ਪਤਾ ਲੱਗਾ ਹੈ ਕਿ ਇਲਾਜ ਦੇ ਬਹਾਨੇ ਪੀੜਤਾ ਨੂੰ ਹਸਪਤਾਲ ਲੈ ਗਿਆ। ਉਸ ਨੂੰ ਕਿਹਾ ਗਿਆ ਕਿ ਇਹ ਇੰਜੈਕਸ਼ਨ ਗਰਭ ਅਵਸਥਾ ਦੌਰਾਨ ਚੰਗੀ ਸਿਹਤ ਲਈ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਲੁਧਿਆਣਾ ‘ਚ ਵਿਆਹੁਤਾ ਦੀ ਸ਼ੱਕੀ ਹਲਾਤਾਂ ‘ਚ ਮੌਤ, ਮਾਪਿਆਂ ਨੇ ਸਹੁਰਿਆਂ ‘ਤੇ ਲਾਏ ਕੁੱਟਮਾਰ ਤੇ ਫਾਹਾ ਲਾਉਣ ਦੇ ਦੋਸ਼
ਬਾਅਦ ਵਿਚ ਮਹਿਲਾ ਕਿਸੇ ਹੋਰ ਹਸਪਤਾਲ ਵਿਚ ਚੈਕਅੱਪ ਲਈ ਗਈ ਉਥੇ ਜਾਂਚ ਵਿਚ ਪਤਾ ਲੱਗਾ ਕਿ ਉਹ ਐੱਚਆਈਵੀ ਪਾਜੀਟਿਵ ਹੋ ਗਈ ਹੈ। ਦੋਸ਼ੀ ਪਤੀ ਉਸ ਨੂੰ ਤਲਾਕ ਦੇਣ ਦੀ ਫਿਰਾਕ ਵਿਚ ਹੈ। ਪੀੜਤ ਮਹਿਲਾ ਦਾ ਦੋਸ਼ ਹੈ ਕਿ ਉਸ ਦਾ ਪਤੀ ਦਾਜ ਲਈ ਉਹ ਨੂੰ ਤੰਗ ਕਰ ਰਿਹਾ ਸੀ। ਉਸ ਦੀ ਇਕ ਧੀ ਹੈ ਤੇ ਉਹ ਪੁੱਤ ਚਾਹੁੰਦਾ ਹੈ। ਪੁੱਤ ਨੂੰ ਜਨਮ ਨੂੰ ਲੈ ਕੇ ਜ਼ੋਰ ਦੇ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: