ਪੰਜਾਬ ਤੋਂ ਹਾਕੀ ਖਿਡਾਰੀ ਹੁਣ ਨਵੀਂ ਪਛਾਣ ਨਾਲ ਜਾਣੇ ਜਾਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਅੱਜ ਹਾਕੀ ਦੇ ਕਈ ਯੋਧੇ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਹਨ। ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਜਿੱਥੇ ‘ਮੇਜਰ ਧਿਆਨ ਚੰਦ ਪੁਰਸਕਾਰ’ਪ੍ਰਦਾਨ ਕੀਤਾ ਗਿਆ, ਉੱਥੇ ਹੀ ਬਾਕੀ ਦੇ ਖਿਡਾਰੀ ਵੀ ਅਰਜੁਨ ਪੁਸਕਾਰ ਨਾਲ ਨਿਵਾਜੇ ਗਏ ਹਨ। ਇਨ੍ਹਾਂ ਵਿੱਚ ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਦਿਲਪ੍ਰੀਤ ਸਿੰਘ ਸ਼ਾਮਲ ਹਨ।
ਖੇਡ ਜਗਤ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਤੇ ਕੋਚ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ‘ਚ 12 ਖਿਡਾਰੀਆਂ ਨੂੰ ਖੇਡ ਰਤਨ, 35 ਨੂੰ ਅਰਜੁਨ, 10 ਨੂੰ ਦ੍ਰੋਣਾਚਾਰੀਆ ਅਤੇ ਪੰਜ ਨੂੰ ਧਿਆਨਚੰਦ ਐਵਾਰਡ ਦਿੱਤਾ ਗਿਆ। ਹਾਲਾਂਕਿ ਖੇਡ ਰਤਨ ਪੁਰਸਕਾਰ ਹਾਸਲ ਕਰਨ ਵਾਲੇ ਬੈਡਮਿੰਟਨ ਖਿਡਾਰੀ ਕ੍ਰਿਸ਼ਨਾ ਨਾਗਰ ਇਸ ਸਮਾਰੋਹ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋਣ ਕਾਰਨ ਉਹ ਵਾਪਸ ਘਰ ਪਰਤ ਗਏ ਸਨ। ਉਨ੍ਹਾਂ ਨੇ 2020 ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਟੋਕੀਓ ਓਲੰਪਿਕ 2020 ਵਿਚ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋ ਖਿਡਾਰੀ ਨੀਰਜ ਚੋਪੜਾ, ਚਾਂਦੀ ਤਮਗਾ ਜੇਤੂ ਰਵੀ ਦਹੀਆ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਫੁੱਟਬਾਲਰ ਸੁਨੀਲ ਛੇਤਰੀ, ਕ੍ਰਿਕਟਰ ਮਿਤਾਲੀ ਰਾਜ, ਹਾਕੀ ਖਿਡਾਰੀ ਪੀ ਸ਼੍ਰੀਜੇਸ਼, ਨਿਸ਼ਾਨੇਬਾਜ਼ ਅਵਨੀ ਲੇਖਰਾ ਤੇ ਮਨੀਸ਼ ਨਰਵਾਲ, ਜੈਵਲਿਨ ਥ੍ਰੋ ਖਿਡਾਰੀ ਸੁਮਿਤ ਅੰਤਿਲ, ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਤੇ ਕ੍ਰਿਸ਼ਨਾ ਨਾਗਰ ਨੂੰ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਮੇਜਰ ਧਿਆਨ ਚੰਦ ਖੇਡ ਰਤਨ ਲਈ ਚੁਣਿਆ ਗਿਆ।