ਗੁਰਦਾਸਪੁਰ ਵਿਚ ਇਕ ਹੋਮਗਾਰਡ ਜਵਾਨ ਨੇ ਗੋਲਗੱਪੇ ਖਾਣ ਦੇ ਬਾਅਦ ਪੈਸੇ ਨਹੀਂ ਚੁਕਾਏ। ਹੋਮਗਾਰਡ ਜਵਾਨ ਨਸ਼ੇ ਵਿਚ ਸੀ। ਪੈਸੇ ਮੰਗਣ ‘ਤੇ ਉਹ ਰੇਹੜੀ ਵਾਲੇ ਨਾਲ ਬਹਿਸ ਕਰਨ ਲੱਗਾ। ਆਸ-ਪਾਸ ਖੜ੍ਹੇ ਲੋਕਾਂ ਨੇ ਇਸ ਦਾ ਵੀਡੀਓ ਬਣਾ ਲਿਆ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵਾਇਰਲ ਵੀਡੀਓ ਦੀ ਜਾਣਕਾਰੀ ਮਿਲਦੇ ਹੀ ਹੋਮਗਾਰਡ ਜਵਾਨ ਓਮ ਨਾਰਾਇਣ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਗੁਰਦਾਸਪੁਰ ਵਿਚ ਲੱਗੇ ਕ੍ਰਾਫਟ ਮੇਲੇ ਵਿਚ ਇਕ ਹੋਮਗਾਰਡ ਜਵਾਨ ਵਰਦੀ ਵਿਚ ਨਸ਼ੇ ਦੀ ਹਾਲਤ ਵਿਚ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਗੋਲਗੱਪੇ ਖਾਣੇ ਦੇ ਬਾਅਦ ਪੈਸਿਆਂ ਨੂੰ ਲੈ ਕੇ ਉਸ ਨੇ ਰੇਹੜੀ ਵਾਲੇ ਨਾਲ ਬਹਿਸ ਕੀਤੀ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਉਸ ਦਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਸ਼ਹਿਰ ਵਿਚ ਲੱਗੇ ਕ੍ਰਾਫਟ ਮੇਲੇ ਦੇ ਬਾਹਰ ਕਾਫੀ ਭੀੜ ਸੀ। ਲੋਕ ਸ਼ੋਰ ਸੁਣ ਕੇ ਇਥੇ ਇਕੱਠੇ ਹੋ ਗਏ ਤੇ ਹੋਮਗਾਰਡ ਜਵਾਨ ਦੀ ਸ਼ਿਕਾਇਤ ਕਰਨ ਦੀ ਗੱਲ ਕਰਨ ਲੱਗੇ। ਇਸ ‘ਤੇ ਉਹ ਆਪਣੀ ਕਾਰ ਵਿਚ ਬੈਠ ਕੇ ਉਥੋਂ ਤੇਜ਼ੀ ਨਾਲ ਨਿਕਲ ਗਿਆ।
ਇਹ ਵੀ ਪੜ੍ਹੋ : ਤਾਲਿਬਾਨ ਨੇ ਕੱਢੀ ਅਫ਼ਗਾਨਿਸਤਾਨ ‘ਚ ਲਾੜੀਆਂ ਦੀ ਰੇਟ ਲਿਸਟ! ਕੁਆਰੀ ਕੁੜੀ ਦੀ ਕੀਮਤ 4 ਲੱਖ ਤੇ…
ਵੀਡੀਓ ਵਾਇਰਲ ਹੋਣ ਦੇ ਬਾਅਦ ਮਾਮਲਾ ਪੁਲਿਸ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਖੁਲਾਸਾ ਹੋਇਆ ਕਿ ਮੁਲਜ਼ਮ ਹੋਮਗਾਰਡ ਦਾ ਜਵਾਨ ਹੈ ਤੇ ਥਾਣਾ ਸਦ ਵਿਚ ਤਾਇਨਾਤ ਹੈ। ਐੱਸਐੱਸਪੀ ਗੁਰਦਾਸਪੁਰ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਓਮ ਨਾਰਾਇਣ ਨਾਂ ਦੇ ਹੋਮਗਾਰਡ ਜਵਾਨ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਪੁਲਿਸ ਲਾਈ ਨਵਿਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: