ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਜੀਂਦ ਦੇ ਸਦਰ ਥਾਣਾ ਨਰਵਾਣਾ ‘ਚ ਛਾਪਾ ਮਾਰਿਆ ਹੈ। ਵਿਜ ਨੇ ਖਾਮੀਆਂ ਦਾ ਪਤਾ ਲੱਗਣ ’ਤੇ SHO ਬਲਵਾਨ ਸਿੰਘ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਥਾਣੇ ਦੀ ਅਚਨਚੇਤ ਚੈਕਿੰਗ ਨੇ ਪੁਲਿਸ ਮਹਿਕਮੇ ਵਿੱਚ ਹਲਚਲ ਮਚਾ ਦਿੱਤੀ ਹੈ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਹਿਸਾਰ ਜਾਂਦੇ ਹੋਏ ਨਰਵਾਣਾ ਸਦਰ ਥਾਣੇ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਜਿੱਥੇ ਸ਼ਿਕਾਇਤਾਂ ਪੈਂਡਿੰਗ ਪਾਈਆਂ ਗਈਆਂ, ਉੱਥੇ ਹੀ ਥਾਣੇ ‘ਚ ਹਫੜਾ-ਦਫੜੀ ਦੇਖ ਕੇ ਗੁੱਸੇ ‘ਚ ਆ ਗਏ। ਮੰਤਰੀ ਨੇ ਪੈਂਡਿੰਗ ਫਾਈਲਾਂ ਦੀ ਜਾਂਚ ਕੀਤੀ। ਇੰਨਾ ਹੀ ਨਹੀਂ ਸ਼ਿਕਾਇਤਕਰਤਾ ਨੂੰ ਫੋਨ ਕਰਕੇ ਫੀਡਬੈਕ ਵੀ ਲਿਆ ਗਿਆ। ਸ਼ਿਕਾਇਤਾਂ ‘ਤੇ ਕੋਈ ਕਾਰਵਾਈ ਨਾ ਹੋਣ ਤੋਂ ਨਾਰਾਜ਼ ਅਨਿਲ ਵਿੱਜ ਨੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਕਲਾਸ ਲਗਾਈ।
ਇਹ ਵੀ ਪੜ੍ਹੋ : ਪੁਲਿਸ ਦੇ ਹੱਥੇ ਚੜੇ 2 ਨਸ਼ਾ ਤਸਕਰ, 50 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਕੀਤੀਆਂ ਬਰਾਮਦ
ਜਾਂਚ ਦੌਰਾਨ ਚੋਰੀ ਸਮੇਤ ਕਈ ਅਜਿਹੀਆਂ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਦੀ FIR ਪਾਸਪੋਰਟ ਦੀਆਂ ਫਾਈਲਾਂ ਵੀ ਰੋਕ ਕੇ ਰੱਖੀਆਂ ਹੋਈਆਂ ਹਨ। ਗ੍ਰਹਿ ਮੰਤਰੀ ਨੇ ਨੋਟਿਸ ਲੈਂਦਿਆਂ SHO ਬਲਵਾਨ ਸਿੰਘ, ਹੈੱਡ ਕਾਂਸਟੇਬਲ ਸੁਨੀਲ ਕੁੰਡੂ, ਰਾਮ ਨਿਵਾਸ ਮੁਨਸ਼ੀ ਕਾਂਸਟੇਬਲ ਰਮਨ ਅਤੇ ਕੰਪਿਊਟਰ ਆਪਰੇਟਰ ਕੁਲਦੀਪ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: