ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋਣ ਦੇ ਬਾਅਦ ਹੁਣ ਹਨੀਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਇਕ ਨਵੀਂ ਰੀਲ ਪਾਈ ਹੈ। ਇਹ ਰੀਲ ਪੈਰੋਲ ਸਮੇਂ ਯੂਪੀ ਦੇ ਬਰਨਾਵਾ ਆਸ਼ਰਮ ਦੀ ਹੈ। ਇਸ ਰੀਲ ਵਿਚ ਹਨੀਪ੍ਰੀਤ ਤੇ ਰਾਮ ਰਹੀਮ ਦੋਵੇਂ ਮਾਰਨਿੰਗ ਵਾਕ ਕਰ ਰਹੇ ਹਨ। ਦੋਵਾਂ ਨੇ ਆਪਣੇ ਮਨਪੰਸਦ ਰੰਗ ਦੇ ਤੇ ਇਕੋ ਜਿਹੇ ਡਿਜ਼ਾਈਨ ਦੇ ਟਰੈਕ ਸੂਟ ਪਹਿਨੇ ਹੋਏ ਹਨ।
ਇਸ ਦੇ ਨਾਲ ਹਨੀਪ੍ਰੀਤ ਨੇ ਲਿਖਿਆ ਕਿ ਮੈਂ ਜ਼ਿੰਦਗੀ ਵਿਚ ਆਏ ਦਿਨ ਹਰ ਚੈਲੰਜ ਨੂੰ ਜਿੱਤਾਂਗੀ, ਜਦੋਂ ਤਕ ਮੇਰੇ ਗੁਰੂ ਪਾਪਾ ਮੇਰੇ ਨਾਲ ਹਨ। ਹਨੀਪ੍ਰੀਤ ਨੇ ਰਾਮ ਰਹੀਮ ਨਾਲ ਪੈਰੋਲ ਦੇ ਦਿਨਾਂ ਵਿਚ ਬਿਤਾਏ ਸਮੇਂ ਨੂੰ ਰਿਕਾਰਡ ਕੀਤਾ ਹੋਇਆ ਹੈ ਤੇ ਸਮੇਂ-ਸਮੇਂ ‘ਤੇ ਰੀਲ ਬਣਾ ਕੇ ਉਸ ਨੂੰ ਪਾਉਂਦੀ ਰਹਿੰਦੀ ਹੈ।
ਰਾਮ ਰਹੀਮ ਨੇ ਆਪਣੀ ਗੋਦ ਲਈ ਹੋਈ ਧੀ ਤੇ ਮੁੱਖ ਪੈਰੋਕਾਰ ਹਨੀਪ੍ਰੀਤ ਨੂੰ ਰੁਹੀਦੀ ਨਾਂ ਵੀ ਦਿੱਤਾ ਹੈ। ਹੁਣ ਡੇਰੇ ਵਿਚ ਹਨੀਪ੍ਰੀਤ ਨੂੰ ਰੁਹੀਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਹਨੀਪ੍ਰੀਤ ਦਾ ਅਸਲੀ ਨਾਂ ਪ੍ਰਿਯੰਕਾ ਹੈ ਪਰ ਡੇਰਾ ਮੁਖੀ ਨੇ ਹਨੀਪ੍ਰੀਤ ਨਾਂ ਰੱਖਿਆ ਸੀ। ਹਨੀਪ੍ਰੀਤ ਦੀ ਡੇਰੇ ਦੀ ਵਾਈਸ ਚੇਅਰ ਪੈਟਰਨ ਹੈ। ਸੋਸ਼ਲ ਮੀਡੀਆ ‘ਤੇ ਹਨੀਪ੍ਰੀਤ ਦੇ 1 ਮਿਲੀਅਨ ਫਾਲੋਅਰਸ ‘ਤੇ ਰਾਮ ਰਹੀਮ ਦੇ ਨਾਲ ਉਸ ਨੇ ਕੇਕ ਵੀ ਕੱਟਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਖਤਰੇ ‘ਤੇ ਸਰਕਾਰ ਅਲਰਟ, ਹੁਣ ਵਿਦੇਸ਼ ਤੋਂ ਆਉਣ ਵਾਲਿਆਂ ਦਾ ਵੇਰਵਾ ਹੋਵੇਗਾ ਦਰਜ
ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਨੇ ਆਪਣੀ ਰੋਜ਼ਾਨਾ ਦੀ ਵੀਡੀਓ ਰਿਕਾਰਡ ਕਰਵਾ ਕੇ ਸੋਸ਼ਲ ਮੀਡੀਆ ‘ਤੇ ਪਾਇਆ। ਸਵੇਰੇ-ਸਵੇਰੇ ਰਾਮ ਰਹੀਮ ਸਿਮਰਨ ਕਰਦਾ ਹੈ ਫਿਰ ਖੁਦ ਹੀ ਬਿਸਤਰੇ ਦੀ ਚਾਦਰ ਜੋੜਦਾ ਹੈ ਤੇ ਫਿਰ ਸਾਫ-ਸਫਾਈ ਕਰਦਾ ਹੈ। ਰਾਮ ਰਹੀਮ ਇਹ ਵੀਡੀਓ 3 ਤੋਂ 4 ਵਜੇ ਹੋਣ ਦਾ ਦਾਅਵਾ ਕਰਦਾ ਹੈ। ਇਸ ਦੇ ਬਾਅਦ ਰਾਮ ਰਹੀਮ ਸੈਰ ਲਈ ਨਿਕਲ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: