ਪੰਜਾਬ ਦੇ ਤਰਨਤਾਰਨ ਦੇ ਕਸਬੇ ਪੱਟੀ ਵਿਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਲਗਭਗ 4 ਮਹੀਨੇ ਪਹਿਲਾਂ ਦੂਜੀ ਜਾਤੀ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਨ ਵਾਲੀ ਕੁੜੀ ਦੀ ਉਸ ਦੇ ਭਰਾਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਪੁਲਿਸ ਨੇ ਦੋ ਭਰਾਵਾਂ ਰੋਹਿਤ ਤੇ ਅਮਰ ਖਿਲਾਫ ਕੇਸ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੋਵੇਂ ਵਾਰਦਾਤ ਦੇ ਬਾਅਦ ਤੋਂ ਹੀ ਫਰਾਰ ਹੈ।
ਤਰਨਤਾਰਨ ਜ਼ਿਲ੍ਹੇ ਦੇ ਕਸਬੇ ਪੱਟੀ ਦੇ ਵਾਰਡ-7 ਨਿਵਾਸੀ ਸ਼ਾਮ ਲਾਲ ਦੀ ਧੀ ਸੁਨੇਹਾ ਦਾ ਗਾਂਧੀ ਸੱਥ ਨਿਵਾਸੀ ਪਰਮਜੀਤ ਸਿੰਘ ਦੇ ਲੜਕੇ ਰਾਜਨ ਜੋਸ਼ਨ ਨਾਲ ਅਫੇਅਰ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਪ੍ਰੇਮ ਵਿਆਹ ਨੂੰ ਰਾਜ਼ੀ ਨਹੀਂ ਸੀ। ਇਸ ਦੇ ਬਾਅਦ ਸੁਨੇਹਾ-ਰਾਜਨ ਨੇ ਚਾਰ ਮਹੀਨੇ ਪਹਿਲਾਂ ਘਰ ਤੋਂ ਭੱਜ ਕੇ ਸਥਾਨਕ ਕੋਰਟ ਵਿਚ ਪ੍ਰੇਮ ਵਿਆਹ ਕਰ ਲਿਆ। ਲੜਕੀ ਦੇ ਦੂਜੀ ਜਾਤੀ ਦੇ ਲੜਕੇ ਤੋਂ ਵਿਆਹ ਦੇ ਬਾਅਦ ਤੋਂ ਹੀ ਪਰਿਵਾਰਕ ਮੈਂਬਰ ਭੜਕੇ ਹੋਏ ਸਨ।
ਰਾਜਨ ਜੋਸ਼ਨ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ 8.15 ਵਜੇ ਉੁਨ੍ਹਾਂ ਦੀ ਪਤਨੀ ਸੁਨੇਹਾ ਬਾਜ਼ਾਰ ਤੋਂ ਖਰੀਦਦਾਰੀ ਕਰਨ ਲਈ ਘਰ ਤੋਂ ਨਿਕਲੀ ਸੀ। ਗਾਂਧੀ ਸੱਥ ਦ ਚੌਰਾਹੇ ਵਿਚ ਉਸ ਦੇ ਸਗੇ ਭਰਾ ਰੋਹਿਤ ਤੇ ਕਜ਼ਨ ਭਰਾ ਅਮਰ ਨੇ ਉਸ ਨੂੰ ਘੇਰਿਆ। ਪਹਿਲਾਂ ਉਨ੍ਹਾਂ ਨੇ ਉਸ ਨੂੰ ਥੱਪੜ ਮਾਰੇ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕੱਟ ਦਿੱਤਾ। ਪੰਜ ਮਿੰਟ ਤੱਕ ਸੁਨੇਹਾ ਜ਼ਮੀਨ ‘ਤੇ ਤੜਫਦੀ ਰਹੀ ਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਿਰਸਾ ਨੇ ਵਿਦੇਸ਼ ਮੰਤਰਾਲੇ ਨੂੰ ਕਾਬੁਲ ‘ਚ ਸ਼ਹੀਦ ਹੋਏ ਸਿੱਖ ਦੇ ਪੁੱਤ ਨੂੰ ਐਕਸਪ੍ਰੈਸ ਵੀਜ਼ਾ ਦੇਣ ਦੀ ਕੀਤੀ ਅਪੀਲ
ਕੁੜੀ ਦੇ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਮਨਿੰਦਰਪਾਲ ਸਿੰਘ, ਥਾਣਾ ਇੰਚਾਰਜ ਸਬ-ਇੰਸਪੈਕਟਰ ਬਲਜਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਜ਼ਰੂਰੀ ਕਾਰਵਾਈ ਤੇ ਛਾਣਬੀਣ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਪੁਲਿਸ ਨੇ ਮ੍ਰਿਤਕਾ ਦੇ ਪਤੀ ਰਾਜਨ ਦੇ ਬਿਆਨ ਦੇ ਆਧਾਰ ‘ਤੇ ਕੁੜੀ ਦੇ ਭਰਾਵਾਂ ਰੋਹਿਤ ਤੇ ਅਮਰ ਖਿਲਾਫ ਹੱਤਿਆ ਤੇ ਹੋਰ ਧਾਰਾਵਾਂ ‘ਚ ਕੇਸ ਦਰਜ ਕਰ ਲਿਆ ਹੈ। ਦੋਸ਼ੀ ਫਰਾਰ ਹੈ ਤੇ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: