ਓਡੀਸ਼ਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਇੱਕ ਪਿਤਾ ਪੁੱਤ ਦੀ ਮ੍ਰਿਤਕ ਦੇਹ ਮੋਢੇ ‘ਤੇ ਰੱਖ ਕੇ ਪੈਦਲ ਚੱਲਦਾ ਨਜ਼ਰ ਆਉਂਦਾ ਹੈ। ਮਜਬੂਰ ਪਿਤਾ ਦਾ ਨਾਂ ਸੁਰਧਰ ਬੇਨੀਆ ਹੈ। ਬੇਟਾ ਬੀਮਾਰ ਸੀ। ਬੇਨੀਆ ਉਸ ਨੂੰ ਹਸਪਤਾਲ ਲੈ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਘਰ ਲਿਜਾਣੀ ਸੀ ਪਰ ਐਂਬੂਲੈਂਸ ਨਹੀਂ ਮਿਲੀ। ਇਸ ਤੋਂ ਬਾਅਦ ਬੇਨੀਆ ਲਗਭਗ 1.5 ਕਿਲੋਮੀਟਰ ਪੈਦਲ ਚੱਲ ਕੇ ਪੁੱਤ ਦੀ ਲਾਸ਼ ਨੂੰ ਘਰ ਲੈ ਕੇ ਆਏ।
ਰਾਏਗੜ੍ਹਾ ਦੇ ਬੇਨੀਆ 9 ਸਾਲ ਦੇ ਬੇਟੇ ਆਕਾਸ਼ ਦਾ ਇਲਾਜ ਕਰਵਾਉਣ ਲਈ ਹਸਪਤਾਲ ਪੁੱਜੇ ਸਨ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਬੇਟੇ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਘਰ ਪਹੁੰਚਾਉਣ ਦੀ ਅਪੀਲ ਕੀਤੀ ਪਰ ਹਸਪਤਾਲ ਨੇ ਕਿਹਾ ਕਿ ਸਾਡੇ ਕੋਲ ਐਂਬੂਲੈਂਸ ਨਹੀਂ ਹੈ। ਹਸਪਤਾਲ ਮੈਨੇਜਮੈਂਟ ਦੇ ਮਨ੍ਹਾ ਕਰਨ ਤੋਂ ਬਾਅਦ ਬੇਨੀਆ ਮੋਠੇ ‘ਤੇ ਪੁੱਤ ਦੀ ਲਾਸ਼ ਰੱਖ ਕੇ ਘਰ ਲੈ ਗਏ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਘਟਨਾ ਸਾਹਮਣੇ ਆਉਣ ਤੋਂ ਬਾਅਦ ਰਾਏਗੜ੍ਹ ਦੇ ਜ਼ਿਲ੍ਹਾ ਅਧਿਕਾਰੀ ਸਰੋਜ ਕੁਮਾਰ ਮਿਸ਼ਰਾ ਨੇ ਐਕਸ਼ਨ ਲੈਣ ਦੀ ਗੱਲ ਕਹੀ ਹੈ। ਮਿਸ਼ਰਾ ਨੇ ਕਿਹਾ ਕਿ ਰਾਏਗੜ੍ਹਾ ਹਸਪਤਾਲ ਵਿਚ ਮ੍ਰਿਤਕ ਦੇਹ ਲਿਜਾਣ ਲਈ ਤਿੰਨ ਵਾਹਨ ਦੀ ਵਿਵਸਥਾ ਹੈ। ਮੈਂ ਜਾਂਚ ਕਰਵਾਉਂਦਾ ਹਾਂ ਕਿ ਮਾਮਲਾ ਕੀ ਹੈ? ਜੋ ਵੀ ਦੋਸ਼ੀ ਹੋਵੇਗਾ, ਉਸ ‘ਤੇ ਕਾਰਵਾਈ ਕੀਤੀ ਜਾਵੇਗੀ।