ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਇਕ ਹਸਪਤਾਲ ਤੇ ਬਾਹਰ ਸੜਕ ‘ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਕੋਲ ਸੜਕ ‘ਤੇ ਇਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਵੀਡੀਓ ਵਿਚ ਦੇਖਿਆ ਗਿਆ ਹੈ ਕਿ ਕੁਝ ਔਰਤਾਂ ਗਰਭਵਤੀ ਮਹਿਲਾ ਨੂੰ ਕਵਰ ਕਰਨ ਲਈ ਚਾਦਰ ਦਾ ਇਸਤੇਮਾਲ ਕਰਦੀਆਂ ਹਨ ਤੇ ਇਕ ਪੁਰਸ਼ ਬੱਚੇ ਦੀ ਡਲਿਵਰੀ ਕਰਨ ਵਿਚ ਮਦਦ ਕਰਦਾ ਹੈ। ਇਸ ਦਰਮਿਆਨ ਮਹਿਲਾ ਦਰਦ ਨਾਲ ਚੀਖ ਰਹੀ ਹੈ। ਇਹ ਪੂਰਾ ਵਾਕਿਆ ਹਸਪਤਾਲ ਦੀ ਸ਼ਰਮਨਾਕ ਹਰਕਤ ਦੀ ਵਜ੍ਹਾ ਨਾਲ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਮਹਿਲਾ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਮਹਿਲਾ ਨੂੰ 100 ਬੈੱਡ ਵਾਲੇ ਤਿਰੂਪਤੀ ਹਸਪਤਾਲ ਦੇ ਸਾਹਮਣੇ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ। ਮਹਿਲਾ ਨੂੰ ਹਸਤਪਤਾਲ ਦੇ ਮੁਲਾਜ਼ਮਾਂ ਨੇ ਕਿਹਾ ਸੀ ਕਿ ਉਹ ਉਸ ਨੂੰ ਭਰਤੀ ਨਹੀਂ ਕਰ ਸਕਦੇ ਕਿਉਂਕਿ ਉਸ ਨਾਲ ਕੋਈ ਨਹੀਂ ਆਇਆ ਹੈ। ਹਸਪਤਾਲ ਦੇ ਬਾਹਰ ਆਉਂਦੇ ਹੀ ਮਹਿਲਾ ਨੂੰ ਦਰਦ ਹੋਈ ਤੇ ਅਨਜਾਣ ਲੋਕਾਂ ਨੇ ਉਸ ਦੀ ਮਦਦ ਕੀਤੀ।
ਇਹ ਵੀ ਪੜ੍ਹੋ : ਗੰਨ ਕਲਚਰ ਖਿਲਾਫ ਵੱਡੀ ਕਾਰਵਾਈ, CM ਦੇ ਹੁਕਮਾਂ ਦੇ 9 ਦਿਨਾਂ ‘ਚ 899 ਲਾਇਸੈਂਸ ਰੱਦ, 324 ਮੁਅੱਤਲ
ਗਰਭਵਤੀ ਔਰਤ ਦੀ ਜਣੇਪੇ ਵਿੱਚ ਮਦਦ ਕਰਨ ਵਾਲਾ ਨੌਜਵਾਨ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਕੰਮ ਕਰਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਅਤੇ ਬੱਚੇ ਨੂੰ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਔਰਤ ਗਰਭਵਤੀ ਸੀ ਅਤੇ ਉਸਨੇ ਕਦੇ ਵੀ ਹਸਪਤਾਲ ਦੇ ਡਾਕਟਰਾਂ ਨਾਲ ਸਲਾਹ ਨਹੀਂ ਕੀਤੀ ਸੀ।
ਇਸ ਦੇ ਨਾਲ ਹੀ ਤਿਰੂਪਤੀ ਜ਼ਿਲਾ ਸਿਹਤ ਇੰਚਾਰਜ ਸ਼੍ਰੀਹਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਗਰਭਵਤੀ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਬਿਨਾਂ ਅਟੈਂਡੈਂਟ ਦੇ ਹੀ ਕਿਉਂ ਨਾ ਆਵੇ।
ਵੀਡੀਓ ਲਈ ਕਲਿੱਕ ਕਰੋ -: