ਹੁਣ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਆਪਣੇ ਫੂਡ ਬਿੱਲ ਵਿਚ ਸਰਵਿਸ ਚਾਰਜ ਨਹੀਂ ਜੋੜ ਸਕਦਾ। ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਸੋਮਵਾਰ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਅਨੁਚਿਤ ਵਪਾਰਕ ਪ੍ਰਥਾਵਾਂ ਨੂੰ ਰੋਕਣ ਅਤੇ ਸਰਵਿਸ ਚਾਰਜ ਲਗਾਉਣ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
CCPA ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ ਹੋਟਲ ਜਾਂ ਰੈਸਟੋਰੈਂਟ ਭੋਜਨ ਬਿੱਲ ਵਿਚ ਡਿਫਾਲਟ ਵਜੋਂ ਫੀਸ ਨਹੀਂ ਜੋੜਨਗੇ। ਸਰਵਿਸ ਚਾਰਜ ਦੀ ਵਸੂਲੀ ਕਿਸੇ ਹੋਰ ਨਾਂ ਤੋਂ ਵੀ ਨਹੀਂ ਕੀਤੀ ਜਾਵੇਗੀ। ਕੋਈ ਵੀ ਹੋਟਲ ਜਾਂ ਰੈਸਟੋਰੈਂਟ ਕਿਸੇ ਗਾਹਕ ਨੂੰ ਸਰਵਿਸ ਚਾਰਜ ਦਾ ਭੁਗਤਾਨ ਕਰਨ ਲਈ ਮਜਬੂਰ ਨਹੀਂ ਕਰੇਗਾ ਤੇ ਉਪਭੋਗਤਾ ਨੂੰ ਸਪੱਸ਼ਟ ਤੌਰ ‘ਤੇ ਸੂਚਿਤ ਕਰੇਗਾ ਕਿ ਸਰਵਿਸ ਚਾਰਜ ਦੇਣਾ ਗਾਹਕ ਦੀ ਮਰਜ਼ੀ ‘ਤੇ ਨਿਰਭਰ ਹੈ। ਇਹੀ ਨਹੀਂ ਸਰਵਿਸ ਚਾਰਜ ਨੂੰ ਭੋਜਨ ਦੇ ਬਿੱਲ ਦੀ ਰਕਮ ਵਿਚ ਜੋੜ ਕੇ ਜਾਂ ਉਸ ‘ਤੇ ਜੀਐੱਸਟੀ ਲਗਾ ਕੇ ਵੀ ਨਹੀਂ ਵਸੂਲਿਆ ਜਾ ਸਕਦਾ।
ਨਵੀਆਂ ਗਾਈਡਲਾਈਜ਼ ਮੁਤਾਬਕ ਗਾਹਕ ਸਬੰਧਤ ਹੋਟਲ ਜਾਂ ਰੈਸਟੋਰੈਂਟ ਵਿਚ ਬਿੱਲ ਰਕਮ ਤੋਂ ਸਰਵਿਸ ਚਾਰਜ ਹਟਾਉਣ ਲਈ ਕਹਿ ਸਕਦੇ ਹਨ। ਜੇਕਰ ਗਾਹਕ ਨੂੰ ਪਤਾ ਲੱਗਦਾ ਹੈ ਕਿ ਕੋਈ ਹੋਟਲ ਜਾਂ ਰੈਸਟੋਰੈਂਟ ਇਨ੍ਹਾਂ ਦਿਸ਼ਾਂ-ਨਿਰਦੇਸ਼ਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਗਾਹਕ ਬਿੱਲ ਰਕਮ ਤੋਂ ਸਰਵਿਸ ਚਾਰਜ ਹਟਾਉਣ ਲਈ ਹੋਟਲ ਜਾਂ ਰੈਸਟੋਰੈਂਟ ਨੂੰ ਕਹਿ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਕਿਹਾ ਕਿ ਜੇਕਰ ਕੋਈ ਹੋਟਲ ਜਾਂ ਰੈਸਟੋਰੈਂਟ ਕਿਸੇ ਗਾਹਕ ਤੋਂ ਸਰਵਿਸ ਚਾਰਜ ਵਸੂਲਦਾ ਹੈ ਤਾਂ ਗਾਹਕ 1915 ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਾ ਸਕਦਾ ਹੈ।