ਲੁਧਿਆਣਾ : ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਲੋਕ ਅਰਪਣ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿਚ ਸ਼ਹਿਰ ਵਾਸੀਆਂ ਵਿਚ ਅੱਜ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਡਾ. ਹਿਤਿੰਦਰ ਕੋਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਭਰ ‘ਚ ਪਹਿਲੇ ਪੜਾਅ ਵਿਚ ਸ਼ੁਰੂ ਹੋਏ ਆਮ ਆਦਮੀ ਕਲੀਨਿਕਾਂ ਵਿਚ ਲੋਕਾਂ ਨੂੰ ਮੁੱਢਲੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਅੱਜ 436 ਦੇ ਕਰੀਬ ਵਿਅਕਤੀਆਂ ਵੱਲੋ ਇਨਾਂ ਆਮ ਆਦਮੀ ਕਲੀਨਿਕਾਂ ਦੇ ਵਿਚ ਆਪਣੀ ਸਿਹਤ ਜਾਂਚ ਕਰਵਾਈ ਗਈ।ਉਨਾਂ ਦੱਸਿਆ ਕਿ ਇਹ ਕਲੀਨਿਕਾਂ ਉਨ੍ਹਾਂ ਥਾਂਵਾਂ ‘ਤੇ ਬਣਾਈਆਂ ਗਈਆਂ ਹਨ ਜੋ ਸਰਕਾਰੀ ਹਸਪਤਾਲਾਂ ਤੋ ਦੂਰ ਸਨ ਅਤੇ ਉਨ੍ਹਾਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ।ਸਿਵਲ ਸਰਜਨ ਨੇ ਦੱਸਿਆ ਕਿ ਇਹ ਕਲੀਨਿਕਾਂ ਦੇ ਖੁੱਲਣ ਨਾਲ ਵੱਡੇ ਸਰਕਾਰੀ ਹਸਪਤਾਲਾਂ ਵਿਚ ਮਰੀਜਾਂ ਦਾ ਬੋਝ ਘਟੇਗਾ।ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਦੇ ਖੁਲਣ ਨਾਲ ਆਮ ਆਦਮੀ ਨੂੰ ਵਧੀਆ ਸਿਹਤ ਸਹੁਲਤਾਂ ਮੁੱਹਈਆ ਕਰਵਾਈਆਂ ਜਾਣਗੀਆਂ ਅਤੇ ਇਸ ਕਲੀਨਿਕ ਵਿੱਚ ਇੱਕ ਡਾਕਟਰ,ਇੱਕ ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਤੈਨਾਤ ਕੀਤੇ ਗਏ ਹਨ,ਜੋ ਰੋਜ਼ਾਨਾ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਦੇਣਗੇ।
ਡਾ. ਮਨੀਸ਼ਾ ਖੰਨਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿਚ 436 ਦੇ ਕਰੀਬ ਵਿਅਕਤੀਆਂ ਵੱਲੋਂ ਆਪਣੀ ਸਿਹਤ ਦੀ ਜਾਂਚ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਨਗਰ ਆਮ ਆਦਮੀ ਕਲੀਨਿਕ ਵਿਚ 42, ਮੈਟਰੋ ਰੋਡ 47, ਚਾਂਦ ਸਿਨੇਮਾ 80, ਕਿਦਵਈ ਨਗਰ 56, ਫੋਕਲ ਪੁਆਇੰਟ 28, ਢੰਡਾਰੀ ਕਲਾਂ 66, ਰਾਏਕੋਟ 27, ਜਗਰਾਓ 48 ਅਤੇ ਖੰਨਾ ਆਮ ਆਦਮੀ ਕਲੀਨਿਕ ਵਿਚ 42 ਵਿਅਕਤੀਆਂ ਵੱਲੋ ਆਪਣੀ ਸਿਹਤ ਦੀ ਜਾਂਚ ਕਰਵਾਕੇ ਮੁਢਲੀ ਸਹਾਇਤਾ ਲਈ ਗਈ।
ਵੀਡੀਓ ਲਈ ਕਲਿੱਕ ਕਰੋ -: