ਇਕ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਤੇ 43 ਦਿਨ ਦੇ ਨਵਜੰਮੇ ਬੱਚੇ ਨੂੰ ਵੀ ਪਾਣੀ ਵਿਚ ਡੁਬੋ ਕੇ ਮਾਰ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਅਬਦੁੱਲਾਪੁਰਮੇਟ ਵਿਚ ਹੋਈ। ਪੁਲਿਸ ਨੇ ਦੱਸਿਆ ਕਿ ਪਤੀ-ਪਤਨੀ ਵਿਚ ਪਹਿਲਾਂ ਬਹਿਸ ਹੋਈ ਸੀ ਤੇ ਫਿਰ ਮਾਰਕੁੱਟ ਸ਼ੁਰੂ ਹੋ ਗਈ ਸੀ। ਪਤੀ ਧਨਰਾਜ ਨੇ ਪਤਨੀ ਲਾਵਣਯ ‘ਤੇ ਪਹਿਲਾਂ ਬੀਅਰ ਦੀ ਬੋਤਲ ਤੇ ਫਿਰ ਕੁਹਾੜੀ ਨਾਲ ਵਾਰ ਕੀਤਾ ਸੀ। ਇਹ ਡਬਲ ਮਰਡਰ ਦੁਪਹਿਰ ਲਗਭਗ 1.30 ਵਜੇ ਹੋਇਆ। ਕਤਲ ਦਾ ਦੋਸ਼ੀ ਧਨਰਾਜ ਪਹਿਲਾਂ ਫਰਾਰ ਹੋ ਗਿਆ ਸੀ ਪਰ ਪੁਲਿਸ ਟੀਮਾਂ ਨੇ ਛਾਪੇਮਾਰੀ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖੂਨ ਨਾਲ ਲੱਥਪੱਥ ਕੱਪੜੇ ਵੀ ਬਰਾਮਦ ਕਰ ਲਏ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਅਨਾਜਪੁਰ ਵਿਚ ਇਹ ਘਟਨਾ ਹੋਈ ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲੀ ਹੋਈ ਹੈ। ਕੱਪਲ ਮਜ਼ਦੂਰੀ ਕਰਦੇ ਸਨ ਤੇ ਕੁਝ ਦਿਨ ਵਿਚ ਉੁਨ੍ਹਾਂ ਵਿਚ ਅਣਬਣ ਚੱਲ ਰਹੀ ਸੀ। ਘਟਨਾ ਵਾਲੇ ਦਿਨ ਕੱਪਲ ਦੀ ਵੱਡੀ ਧੀ ਨੇ ਪਿਤਾ ਨੂੰ ਮਾਂ ਦੀ ਮਾਰਕੁਟਾਈ ਕਰਦੇ ਦੇਖਿਆ ਤਾਂ ਉਹ ਮਦਦ ਲਈ ਪਿੰਡ ਵਿਚ ਚਲੀ ਗਈ ਤੇ ਉਸ ਨੇ ਗੁਆਂਢੀ ਨੂੰ ਪੁਕਾਰਿਆ। ਇਸ ਵਿਚ ਉਸ ਨੇ ਇਕ ਹੋਰ ਨਾਬਾਲਗ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਤੱਕ ਬਜ਼ੁਰਗ ਤੇ ਗੁਆਂਢੀ ਧਨਰਾਜ ਦੇ ਘਰ ਪਹੁੰਚਦੇ, ਉਹ ਘਟਨਾ ਨੂੰ ਅੰਜਾਮ ਦੇ ਚੁੱਕਾ ਸੀ। ਇਸ ਦੇ ਬਾਅਦ ਧਨਰਾਜ ਮੌਕੇ ਤੋਂ ਫਰਾਰ ਹੋ ਗਿਆ। ਉੁਸ ਦੀ ਪਤਨੀ ਲਾਵਣਯ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਪਤੀ ਧਨਰਾਜ ਪਹਿਲਾਂ ਵੀ ਹਮਲਾ ਕਰ ਚੁੱਕਾ ਸੀ। ਉਹ ਆਪਣੀ ਪਤਨੀ ਨੂੰ ਦਹੇਜ ਲਈ ਪ੍ਰੇਸ਼ਾਨ ਕਰਦਾ ਸੀ।
ਇਹ ਵੀ ਪੜ੍ਹੋ : ਖੁਦ ਨੂੰ PMO ਦਾ ਵੱਡਾ ਅਫਸਰ ਦੱਸਣ ਵਾਲਾ ਠੱਗ ਗ੍ਰਿਫਤਾਰ, ਬੁਲੇਟਪਰੂਫ SUV ਨਾਲ ਲੈਸ ਰਹਿੰਦਾ ਸੀ 5 ਸਟਾਰ ਹੋਟਲ ‘ਚ
ਰਚਾਕੌਂਡਾ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਦਾਜ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਧਨਰਾਜ ਦੀ ਪਤਨੀ ਕੁਝ ਦਿਨਾਂ ਤੋਂ ਆਪਣੇ ਪੇਕੇ ਵਿਚ ਸੀ ਤੇ ਉਹ ਧਨਰਾਜ ਕੋਲ ਵਾਪਸ ਪਰਤਣਾ ਨਹੀਂ ਚਾਹੁੰਦੀ ਸੀ। ਉਸ ਦੀ ਹੁਣੇ ਜਿਹੇ ਡਲਿਵਰੀ ਹੋਈ ਸੀ ਤੇ ਉਹ ਆਪਣੇ ਛੋਟੇ ਬੱਚੇ ਕ੍ਰਿਆਸ਼ ਨਾਲ ਧਨਰਾਜ ਦੇ ਘਰ ਪਰਤੀ ਸੀ। ਧਨਰਾਜ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਤੋਂ ਨਾਰਾਜ਼ ਸੀ। ਪਤਨੀ ਨੇ ਉਸ ਨੂੰ ਕਿਹਾ ਕਿ ਇਹ ਤੇਰਾ ਮੁੰਡਾ ਨਹੀਂ ਹੈ। ਉਹ ਵਾਰ-ਵਾਰ ਤਾਣੇ ਦੇ ਰਹੀ ਸੀ ਤੇ ਉਕਸਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: