ਗਾਜ਼ੀਆਬਾਦ ਵਿਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਤੀ ਨੇ ਪਤਨੀ ਦੇ ਪ੍ਰੇਮੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਤੇ ਫਿਰ ਲਾਸ਼ ਨੂੰ ਬੋਰੀ ਵਿਚ ਭਰ ਕੇ ਨਹਿਰ ਕਿਨਾਰੇ ਸੁੱਟ ਦਿੱਤਾ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕਤਲਕਾਂਡ ਵਿਚ ਮੁਲਜ਼ਮ ਦਾ ਇਕ ਰਿਸ਼ਤੇਦਾਰ ਵੀ ਸ਼ਾਮਲ ਸੀ। ਪੁਲਿਸ ਉਸ ਦੀ ਤਲਾਸ਼ ਵੀ ਕਰ ਰਹੀ ਹੈ।
ਮੁਲਜ਼ਮ ਦੀ ਪਛਾਣ ਰਿਕਸ਼ਾ ਚਾਲਕ ਮਿਲਾਲ ਵਜੋਂ ਹੋਈ ਹੈ। ਡੀਸੀਪੀ ਦੀਕਸ਼ਾ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਵਿਚ ਇਕ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਖੋੜਾ ਥਾਣਾ ਖੇਤਰ ਕੋਲ ਇਕ ਬੋਰੇ ਵਿਚ ਲਾਸ਼ ਹੋਣ ਦੀ ਖਬਰ ਦਿੱਤੀ। ਬੋਰੇ ਦੇ ਅੰਦਰ ਤੋਂ ਕੁਝ ਅੰਗ ਬਾਹਰ ਨਿਕਲੇ ਹੋਏ ਸਨ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਉਸ ਵਿਚੋਂ ਇਕ ਨੌਜਵਾਨ ਦੀ ਲਾਸ਼ ਕਈ ਟੁਕੜਿਆਂ ਵਿਚ ਮਿਲੀ। ਮ੍ਰਿਤਕ ਦੀ ਪਛਾਣ ਅਕਸ਼ੈ ਵਜੋਂ ਹੋਈ ਹੈ। ਉਹ ਮੂਲ ਤੌਰ ਤੋਂ ਰਾਜਸਥਾਨ ਵਿਚ ਜੈਪੁਰ ਜ਼ਿਲ੍ਹੇ ਦੇ ਕੋਟਪੁਤਲੀ ਦਾ ਰਹਿਣ ਵਾਲਾ ਸੀ।
ਮਰਨ ਵਾਲੇ ਵਿਅਕਤੀ ਨੂੰ ਆਖਰੀ ਵਾਰ ਰਿਕਸ਼ਾ ਚਾਲਕ ਮੀਲਾਲ ਨਾਲ ਦੇਖਿਆ ਗਿਆ ਸੀ। ਮੀਲਾਲ ਆਦਰਸ਼ ਕਾਲੋਨੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੀਲਾਲ ਨੂੰ ਹਿਰਾਸਤ ਵਿਚ ਲੈ ਲਿਆ। ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਜੁਰਮ ਕਬੂਲ ਲਿਆ। ਮੁਲਜ਼ਮ ਨੇ ਦੱਸਿਆ ਕਿ ਅਕਸ਼ੈ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਉਸ ਨੇ ਕਈ ਵਾਰ ਪਤਨੀ ਨੂੰ ਅਕਸ਼ੈ ਨਾਲ ਫੋਨ ‘ਤੇ ਗੱਲ ਕਰਦੇ ਹੋਏ ਫੜਿਆ ਸੀ। ਅਕਸ਼ੈ ਤਿੰਨ ਸਾਲ ਪਹਿਲਾਂ ਗਾਜ਼ੀਆਬਾਦ ਵਿਚ ਰਿਹਾ ਸੀ। ਉੁਸੇ ਦੌਰਾਨ ਮੀਲਾਲ ਦੀ ਪਤਨੀ ਨਾਲ ਉਸ ਦਾ ਅਫੇਅਰ ਹੋ ਗਿਆ ਸੀ। ਮੀਲਾਲ ਨੇ ਪਤਨੀ ਤੋਂ ਫੋਨ ਕਰਵਾ ਕੇ ਅਕਸ਼ੈ ਨੂੰ ਮੁਲਾਕਾਤ ਦੇ ਬਹਾਨੇ ਗਾਜ਼ੀਆਬਾਦ ਬੁਲਾਇਆ।
ਇਹ ਵੀ ਪੜ੍ਹੋ : ਕਪੂਰਥਲਾ : ਓਵਰਟੇਕ ਨੂੰ ਲੈ ਕੇ ਕਾਂਸਟੇਬਲ ‘ਤੇ ਹੋਇਆ ਸੀ ਜਾਨਲੇਵਾ ਹਮਲਾ, ਇਲਾਜ ਦੌਰਾਨ ਹੋਈ ਮੌਤ
ਅਕਸ਼ੈ 19 ਜਨਵਰੀ ਨੂੰ ਗਾਜ਼ੀਆਬਾਦ ਆ ਗਿਆ। ਉਸੇ ਹੀ ਦਿਨ ਦੋਸ਼ੀ ਮੀਲਾਲ ਨੇ ਅਕਸ਼ੈ ਦਾ ਕਤਲ ਕਰ ਦਿੱਤਾ। ਲਾਸ਼ ਦੇ 10-12 ਟੁਕੜੇ ਕੀਤੇ ਫਿਰ 20 ਜਨਵਰੀ ਦੀ ਰਾਤ ਇਕ ਬੋਰੇ ਵਿਚ ਉਸ ਨੇ ਕੁਝ ਟੁਕੜਿਆਂ ਨੂੰ ਭਰ ਕੇ ਖੋੜਾ ਵਿਚ ਨਹਿਰ ਕੋਲ ਸੁੱਟ ਦਿੱਤਾ ਜਦੋਂ ਕਿ ਸਿਰ ਤੇ ਕੁਝ ਹੋਰ ਅੰਗ ਦੂਜੀ ਜਗ੍ਹਾ ਸੁੱਟ ਦਿੱਤੇ। 21 ਜਨਵਰੀ ਨੂੰ ਜਦੋਂ ਲੋਕਾਂ ਦੀ ਨਜ਼ਰ ਬੋਰੇ ‘ਤੇ ਪਈ ਤਾਂ ਰਾਜ਼ ਖੁੱਲ੍ਹਿਆ।
ਵੀਡੀਓ ਲਈ ਕਲਿੱਕ ਕਰੋ -: