ਪੈਸਾ ਬੰਦੇ ਦੀਆਂ ਅੱਖਾਂ ‘ਤੇ ਪਰਦਾ ਪਾ ਦਿੰਦਾ ਹੈ ਤੇ ਉਸ ਨੂੰ ਚੰਗੇ-ਮਾੜੇ ਦੀ ਸਮਝ ਤੱਕ ਨਹੀਂ ਰਹਿੰਦੀ। ਕੁਝ ਮੌਕਾਪ੍ਰਸਤ ਲੋਕਾਂ ਵੱਲੋਂ ਪੈਸੇ ਖਾਤਰ ਸਾਰੇ ਰਿਸ਼ਤੇ ਦਾਅ ‘ਤੇ ਲਗਾ ਦਿੱਤੇ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਅਬੋਹਰ ਵਿਖੇ ਸਾਹਮਣੇ ਆਈ ਜਿਥੇ ਪੈਸਿਆਂ ਖਾਤਰ ਪਤੀ ਨੇ ਬੱਚਿਆਂ ਸਾਹਮਣੇ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ।
ਜਾਣਕਾਰੀ ਮਿਲੀ ਹੈ ਕਿ ਪਤੀ ਨੇ ਕੁਹਾੜੀ ਨਾਲ ਪਤਨੀ ‘ਤੇ ਕਈ ਵਾਰ ਕੀਤੇ। ਮੁਲਜ਼ਮ ਨੇ ਬੱਚਿਆਂ ਸਾਹਮਣੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਪਤੀ ਆਪਣੀ ਪਤਨੀ ਕੋਲੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਤੇ ਜਦੋਂ ਪਤਨੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਸ ਨੇ ਕੁਹਾੜੀ ਨਾਲ ਉਸ ਨੂੰ ਕਤਲ ਕਰ ਦਿੱਤਾ।
ਬਚਾਉਣ ਆਏ ਮ੍ਰਿਤਕ ਔਰਤ ਦੇ ਭਰਾ ਨੂੰ ਵੀ ਮੁਲਜ਼ਮ ਨੇ ਜ਼ਖਮੀ ਕਰ ਦਿੱਤਾ। ਔਰਤ ਦੇ ਗੰਭੀਰ ਸੱਟਾਂ ਲੱਗਣਈਆਂ। ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।