ਵਿਸ਼ਵ ਕੱਪ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਸ ਨੇ ਹੁਣੇ ਜਿਹੇ ਸੁਰੱਖਿਆ ਏਜੰਸੀਆਂ ਦੇ ਕਹਿਣ ‘ਤੇ ਵਿਸ਼ਵ ਕੱਪ ਦੇ ਸ਼ੈਡਿਊਲ ਵਿਚ ਬਦਲਾਅ ਕੀਤਾ ਸੀ। ਹੁਣ ਹੈਦਰਾਬਾਦ ਤੋਂ ਬੋਰਡ ਲਈ ਬੁਰੀ ਖਬਰ ਆਈ ਹੈ। ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋ ਦਿਨਾਂ ਵਿਚ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨਾ ਸੰਗਠਨਾਤਮਕ ਤੇ ਸੁਰੱਖਿਆ ਕਾਰਨਾਂ ਤੋਂ ਸਹੀ ਨਹੀਂ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਕ ਦਿਨ ਦੀ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਦੇ ਬਿਆਨ ਤੋਂ ਬਾਅਦ ਇਹ ਲੱਗਣ ਲੱਗਾ ਹੈ ਕਿ ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਵਿਚ ਇਕ ਵਾਰ ਫਿਰ ਤੋਂ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਜੂਨ ਵਿਚ ਬਹੁਤ ਮੁਸ਼ਕਲ ਨਾਲ ਸ਼ੈਡਿਊਲ ਦੇ ਐਲਾਨ ਤੋਂ ਬਾਅਦ ਬੀਸੀਸੀਆਈ ਤੇ ਆਈਸੀਸੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ 9 ਮੈਚਾਂ ਨੂੰ ਪੁਨਰ ਨਿਰਧਾਰਤ ਕੀਤਾ ਸੀ।ਇਸ ਵਿਚ ਭਾਰਤ ਤੇ ਪਾਕਿਸਤਾਨ ਵਿਚ ਹੋਣ ਵਾਲਾ ਵੱਡਾ ਮੁਕਾਬਲਾ ਵੀ ਸ਼ਾਮਲ ਸੀ। 15 ਅਕਤੂਬਰ ਨੂੰ ਅਹਿਮਦਾਬਾਦ ਵਿਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਨੂੰ ਇਕ ਦਿਨ ਪਹਿਲਾਂ ਕਰਾਉਣ ਦਾ ਫੈਸਲਾ ਕੀਤਾ ਗਿਆ। ਦੂਜੇ ਪਾਸੇ ਹੈਦਰਾਬਾਦ ਵਿਚ ਸ਼੍ਰੀਲੰਕਾ ਤੇ ਪਾਕਿਸਤਾਨ ਵਿਚ ਉਸੇ ਮਹੀਨੇ 12 ਤਰੀਕ ਨੂੰ ਹੋਣ ਵਾਲੇ ਮੈਚ ਨੂੰ 10 ਤਰੀਕ ਨੂੰ ਕਰਾਉਣ ਦਾ ਫੈਸਲਾ ਲਿਆ ਗਿਆ। ਹੈਦਰਾਬਾਦ ਵਿਚ ਪਹਿਲਾਂ ਤੋਂ ਹੀ 9 ਅਕਤੂਬਰ ਨੂੰ ਨਿਊਜ਼ੀਲੈਂਡ ਬਨਾਮ ਨੀਦਰਲੈਂਡ ਮੈਚ ਨਿਰਧਾਰਤ ਸੀ।
ਹੁਣ ਹੈਦਰਾਬਾਦ ਪੁਲਿਸ ਵੱਲੋਂ ਲਗਾਤਾਰ ਦੋ ਮੈਚਾਂ ਲਈ ਸੁਰੱਖਿਆ ਪ੍ਰਦਾਨ ਕਰਨ ‘ਤੇ ਇਤਰਾਜ਼ ਪ੍ਰਗਟ ਕਰਨ ਦੇ ਬਾਅਦ ਇਕ ਹੋਰ ਬਦਲਾਅ ਦੀ ਸੰਭਾਵਨਾ ਹੈ। ਐੱਚਸੀਏ ਦੇ ਅਧਿਕਾਰੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਇਸ ਨੂੰ ਨਿਸ਼ਚਿਤ ਤੌਰ ‘ਤੇ ਬਦਲਿਆ ਜਾਵੇਗਾ ਪਰ ਲਗਾਤਾਰ ਦੋ ਮੈਚ ਆਦਰਸ਼ ਨਹੀਂ ਹਨ। ਮੇਰਾ ਮਤਲਬ ਹੈ ਕਿ ਜੇਕਰ ਬੀਸੀਸੀਆਈ ਦੁਬਾਰਾ ਵਿਚਾਰ ਕਰੇ ਤਾਂ ਇਹ ਚੰਗਾ ਹੋਵੇਗਾ। ਸਾਨੂੰ ਸੁਰੱਖਿਆ ਏਜੰਸੀਆਂ ਨਾਲ ਕੰਮ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਆਧਾਰ ਕਾਰਡ ਵਾਲਿਆਂ ਨੂੰ UIDAI ਦੀ ਚੇਤਾਵਨੀ, ਈਮੇਲ ਜਾਂ ਵ੍ਹਟਸਐਪ ‘ਤੇ ਡਾਕੂਮੈਂਟ ਸ਼ੇਅਰ ਕਰਨਾ ਪੈ ਸਕਦੈ ਭਾਰੀ
ਅਧਿਕਾਰੀ ਨੇ ਅੱਗੇ ਕਿਹਾ ਕਿ ਕੋਈ ਵੀ ਦੋ ਵਿਸ਼ਲ ਕੱਪ ਮੈਚਾਂ ਵਿਚ ਇਕ ਦਿਨ ਦਾ ਫਰਕ ਚਾਹੇਗਾ। ਅਸੀਂ ਅਜੇ ਵੀ ਸੁਰੱਖਿਆ ਏਜੰਸੀ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹ ਸੰਭਵ ਹੈ ਜਾਂ ਨਹੀਂ। ਇਕ ਕੌਮਾਂਤਰੀ ਮੈਚ ਲਈ ਹੈਦਾਬਾਦ ਪੁਲਿਸ 2000-2500 ਮੁਲਾਜ਼ਮਾਂ ਨੂੰ ਤਾਇਨਾਤ ਕਰਦੀ ਹੈ। ਇਨ੍ਹਾਂ ਦੋਵਾਂ ਮੈਚਾਂ ਵਿਚੋਂ ਇਕ ਵਿਚ ਪਾਕਿਸਤਾਨ ਦੀ ਟੀਮ ਖੇਡੇਗੀ। ਇਸ ਨੂੰ ਦੇਖਦੇ ਹੋਏ ਸੁਰੱਖਿਆ ਵਧਾਏ ਜਾਣ ਦੀ ਉਮੀਦ ਹੈ। ਪਾਕਿਸਤਾਨ ਟੀ-20 ਵਿਸ਼ਵ ਕੱਪ ਇਥੇ ਦੋ ਪ੍ਰੈਕਟਿਸ ਮੈਚ ਵੀ ਖੇਡਣੇ ਹਨ। ਉਸ ਦੇ ਬਾਅਦ 6 ਅਕਤੂਬਰ ਨੂੰ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿਚ ਉਸ ਨੂੰ ਨੀਦਰਲੈਂਡ ਖਿਲਾਫ ਉਤਰਨਾ ਹੈ ਤੇ ਫਿਰ 10 ਅਕਤੂਬਰ ਨੂੰ ਸ਼੍ਰੀਲੰਕਾ ਤੋਂ ਮੁਕਾਬਲਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: