ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਭਾਜਪਾ ਦੇ ਇੱਕ ਦੋਸ਼ ਦੇ ਜਵਾਬ ਵਿਚ ਕਿਹਾ ਕਿ ਮੈਂ ਆਪਣੇ ਭਰਾ ਲਈ ਆਪਣੀ ਜਾਨ ਦੇ ਸਕਦੀ ਹਾਂ ਅਤੇ ਉਹ ਮੇਰੇ ਲਈ ਉਹ ਆਪਣੀ ਜਾਨ ਦੇ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਵਾਡਰਾ ਤੇ ਰਾਹੁਲ ਗਾਂਧੀ ਵਿਚ ਦਰਾਰ ਕਾਂਗਰਸ ਨੂੰ ਹੇਠਾਂ ਲੈ ਆਏਗੀ। ਇਸ ‘ਤੇ ਪ੍ਰਿਯੰਕਾ ਨੇ ਕਿਹਾ ਕਿ ‘ਸਾਡੇ ਵਿਚ ਟਕਰਾਅ ਕਿਥੇ ਹੈ?’
ਪ੍ਰਿਯੰਕਾ ਨੇ ਕਿਹਾ ਕਿ ਯੋਗੀ ਜੀ ਦੇ ਦਿਮਾਗ ਵਿਚ ਸੰਘਰਸ਼ ਤੇ ਟਕਰਾਅ ਹੈ। ਇੰਝ ਲੱਗਦਾ ਹੈ ਕਿ ਉਹ ਭਾਜਪਾ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਵਿਚ ਦਰਾਰ ਦੇ ਕਾਰਨ ਅਜਿਹਾ ਕਹਿ ਰਹੇ ਹਨ।
ਉੱਤਰ ਪ੍ਰਦੇਸ਼ ਦੀ ਇੰਚਾਰਜ ਕਾਂਗਰਸ ਜਨਰਲ ਸਕੱਤਰ ਵਾਡਰਾ ਸਿਆਸੀ ਤੌਰ ਤੋਂ ਸੂਬੇ ਵਿਚ ਪਾਰਟੀ ਦੀ ਚੋਣ ਮੁਹਿੰਮ ਵਿਚ ਸਭ ਤੋਂ ਅੱਗੇ ਰਹੀ ਹੈ। ਸਿਆਸੀ ਰੈਲੀਆਂ ਤੋਂ ਲੈ ਕੇ ‘ਲੜਕੀ ਹੂੰ ਲੜ ਸਕਤੀ ਹੂੰ’ ਵਰਗੇ ਮੁਹਿੰਮਾਂ ਤੱਕ ਕਾਂਗਰਸ ਨੇਤਾ ਆਪਣੀ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਉਹ ਆਪਣੇ ਨਵੀਆਂ ਮੁਹਿੰਮਾਂ ਤੋਂ ਸੱਤਾਰੂੜ ਭਾਜਪਾ ਤੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੂੰ ਟੱਕਰ ਦੇ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਅੱਜ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਪੰਜਾਬ ਵਿਚ ਚੋਣ ਰੈਲੀ ਕੀਤੀ ਜਾ ਰਹੀ ਹੈ। ਕੋਟਕਪੂਰਾ ਚੋਣ ਪ੍ਰਚਾਰ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਵਿਰੋਧੀਆਂ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਆਰ. ਐੱਸ. ਐੱਸ. ਤੋਂ ਨਿਕਲ ਕੇ ਆਈ ਪਾਰਟੀ ਦੱਸਿਆ ਤੇ ਨਾਲ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਸਰਕਾਰ ਤਾਂ ਕਾਂਗਰਸ ਦੀ ਸੀ ਪਰ ਉਸ ਨੂੰ ਕੈਪਟਨ ਦੁਆਰਾ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀ।