ਪਾਕਿਸਤਾਨ ‘ਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਸਾਹਮਣੇ ਫੌਜ ਅਤੇ ਸਰਕਾਰ ਦੀ ਹਾਰ ਹੋਈ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਇਮਰਾਨ ਖ਼ਾਨ ਦਾ ਦਰਦ ਵੀ ਛਲਕ ਪਿਆ।
ਪਾਕਿਸਤਾਨੀ ਨਿਊਜ਼ ਚੈਨਲ ਮੁਤਾਬਕ ਇਮਰਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਅਤੇ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਉਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਤੀਰਾ ਕੀਤਾ ਗਿਆ। ਇਮਰਾਨ ਨੇ ਆਪਣੇ ਬਿਆਨ ‘ਚ ਕਿਹਾ ਕਿ ਉਨ੍ਹਾਂ ਨੂੰ ਮੁਸੀਬਤ ਬਣਾਉਣ ਵਾਲਾ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਪੁਲਿਸ ਮੈਨੂੰ ਕਦੇ ਕਿਤੇ, ਕਦੇ ਦੂਜੀ ਥਾਂ ‘ਤੇ ਲਿਜਾਂਦੀ ਸੀ। ਅਸੀਂ ਦੇਸ਼ ਵਿੱਚ ਸਿਰਫ਼ ਚੋਣ ਚਾਹੁੰਦੇ ਹਾਂ, ਮੈਂ ਦੇਸ਼ ਵਿੱਚ ਦੰਗਾ ਨਹੀਂ, ਸਗੋਂ ਚੋਣ ਚਾਹੁੰਦੇ ਹਾਂ। ਪੇਸ਼ੀ ਦੌਰਾਨ ਇਮਰਾਨ ਖਾਨ ਨੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਮਾਫੀ ਵੀ ਮੰਗੀ। ਇਮਰਾਨ ਖਾਨ ਅੱਜ ਪੁਲਿਸ ਲਾਈਨ ਦੇ ਗੈਸਟ ਹਾਊਸ ਵਿੱਚ ਰਹਿਣਗੇ। ਕੋਰਟ ਨੇ ਇਮਰਾਨ ਨੂੰ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਇਮਰਾਨ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਦੇ ਕਮਾਂਡੋਜ਼ ਨੇ ਉਨ੍ਹਾਂ ਨੂੰ ਅਦਾਲਤ ਤੋਂ ਇਸ ਤਰ੍ਹਾਂ ਘਸੀਟਿਆ ਜਿਵੇਂ ਉਹ ਕੋਈ ਵੱਡਾ ਅੱਤਵਾਦੀ ਹੋਣ। ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਸੀ ਕਿ ਅੱਜਕੱਲ੍ਹ ਕਿਸੇ ਅਪਰਾਧੀ ਨਾਲ ਵੀ ਨਹੀਂ ਕੀਤਾ ਜਾਂਦਾ। ਇਮਰਾਨ ਖਾਨ ਦੇ ਕੇਸ ਦੀ ਸੁਣਵਾਈ ਕੱਲ੍ਹ ਸਵੇਰੇ 11.30 ਵਜੇ ਇਸਲਾਮਾਬਾਦ ਹਾਈ ਕੋਰਟ ਵਿੱਚ ਹੋਵੇਗੀ।
ਇਹ ਵੀ ਪੜ੍ਹੋ : UK ‘ਚ ਵਿਗਿਆਨੀ ਤਕਨੀਕ ਨਾ ਜੰਮਿਆ ‘ਸੁਪਰ ਬੇਬੀ’, ਬੱਚੇ ‘ਚ ਤਿੰਨ ਲੋਕਾਂ ਦਾ DNA
ਰਿਹਾਈ ਦਾ ਹੁਕਮ ਦੇਣ ਤੋਂ ਬਾਅਦ ਸੁਪਰੀਮ ਕੋਰਟ ਨੇ ਇਮਰਾਨ ਨੂੰ ਕਿਹਾ ਕਿ ਉਹ ਦੇਸ਼ ਵਿੱਚ ਹੋ ਰਹੇ ਦੰਗਿਆਂ, ਹਿੰਸਕ ਝੜਪਾਂ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਦੀ ਨਿੰਦਾ ਕਰਨ। ਇਸ ਤੋਂ ਬਾਅਦ ਸਾਬਕਾ PM ਨੇ ਪੂਰੇ ਪਾਕਿਸਤਾਨ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਲਈ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ। ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਅਪੀਲ ਕਰਦੇ ਹੋਏ ਇਮਰਾਨ ਖਾਨ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੇਰਾ ਸੰਦੇਸ਼ ਹੈ ਕਿ ਸ਼ਾਂਤੀ ਨੂੰ ਹੱਥ ‘ਚ ਨਾ ਲਓ, ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਓ। “
ਵੀਡੀਓ ਲਈ ਕਲਿੱਕ ਕਰੋ -: