ਪੰਜਾਬ ਦੇ ਸੀਨੀਅਰ ਆਈਏਐੱਸ ਸੰਜੇ ਪੋਪਲੀ ਦੀ ਬੇਟੇ ਕਾਰਤਿਕ ਪੋਪਲੀ ਦੀ ਮੌਤ ਹੱਤਿਆ ਨਹੀਂ ਸੁਸਾਈਡ ਹੈ। ਪਿਛਲੀ 25 ਜੂਨ ਨੂੰ ਚੰਡੀਗੜ੍ਹ ਸੈਕਟਰ-11 ਸਥਿਤ ਘਰ ਵਿਚ ਗੋਲੀ ਲੱਗਣ ਨਾਲ ਕਾਰਤਿਕ ਦੀ ਮੌਤ ਹੋਈ ਸੀ। ਪਰਿਵਾਰ ਨੇ ਇਸ ਨੂੰ ਹੱਤਿਆ ਦੱਸਿਆ ਸੀ ਪਰ ਕਾਰਤਿਕ ਪੋਪਲੀ ਦੀ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਆਤਮਹੱਤਿਆ ਵੱਲ ਇਸ਼ਾਰਾ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਰ ਵਿਚ ਲੱਗੀ ਗੋਲੀ ਆਤਮਘਾਤੀ ਹੈ। ਕਾਰਤਿਕ ਲਾਅ ਗ੍ਰੈਜੂਏਟ ਸੀ। ਉਹ ਪੋਪਲੀ ਦੰਪਤੀ ਦੀ ਇਕਲੌਤੀ ਔਲਾਦ ਸੀ। ਸੰਜੇ ਪੋਪਲੀ ਦੀ ਰਿਮਾਂਡ ਦੌਰਾਨ ਪੰਜਾਬ ਵਿਜੀਲੈਂਸ ਘਰ ਵਿਚ ਰਿਕਵਰੀ ਲਈ ਆਈ ਸੀ। ਇਸ ਦੌਰਾਨ ਲਗਭਗ 1.45 ਵਜੇ ਘਰ ਦੀ ਪਹਿਲੀ ਮੰਜ਼ਿਲ ‘ਤੇ ਗੋਲੀ ਚੱਲੀ।
ਸੋਫਾ ਚੇਅਰ ‘ਤੇ ਕਾਰਤਿਕ ਪੋਪਲੀ ਮ੍ਰਿਤਕ ਪਿਆ ਸੀ। ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ ਫੜਿਆ ਗਿਆ ਸੀ। ਹੁਣ ਉਹ ਪੰਜਾਬ ਦੀ ਜੇਲ੍ਹ ਵਿਚ ਹੈ। ਸੰਜੇ ਪੋਪਲੀ ਦੀ ਪਤਨੀ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਬੇਟੇ ਦੀ ਪੰਜਾਬ ਵਿਜੀਲੈਂਸ ਅਫਸਰਾਂ ਨੇ ਜਾਨ ਲਈ ਹੈ। 27 ਜੂਨ ਨੂੰ ਪੀਜੀਆਈ ਵਿਚ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਵਿਚ ਕਾਰਤਿਕ ਦਾ ਪੋਸਟਮਾਰਟਮ ਹੋਇਆ।
ਪੋਸਟਮਾਰਟਮ ਰਿਪੋਰਟ ਵਿਚ ਮੱਥੇ ‘ਤੇ ਗੋਲੀ ਦੇ ਨਿਸ਼ਾਨ ਦੇ ਆਕਾਰ, ਜ਼ਖਮ ਵਾਲੀ ਜਗ੍ਹਾ ਮੌਜੂਦ ਗਨ ਪਾਊਡਰ, ਮ੍ਰਿਤਕ ਦੇ ਖੱਬੇ ਹੱਥ ਜਾਂਚ, 7.65 ਐੱਮਐੱਮ ਦੀ ਪਿਸਤੌਲ ਨਾਲ ਗੋਲੀ ਚੱਲਣ ਨਾਲ ਕਾਰਤਿਕ ਦੀ ਮੌਤ ਹੋਈ ਸੀ। ਇਹ ਉਸ ਦੇ ਪਿਤਾ ਦੀ ਲਾਇਸੈਂਸੀ ਪਿਸਤੌਲ ਸੀ ਜਿਸ ਨੂੰ ਵਿਜੀਲੈਂਸ ਨੇ ਸ਼ੁਰੂਆਤੀ ਰੇਡ ਦੌਰਾਨ ਕਬਜ਼ੇ ਵਿਚ ਨਾ ਲੈ ਕੇ ਪਰਿਵਾਰ ਨੂੰ ਇਸ ਦੀ ਕਸਟੱਡੀ ਦੇ ਦਿੱਤੀ ਸੀ। ਇਸ ਪਿਸਤੌਲ ਤੇ ਗੋਲੀ ਦੇ ਖੋਲ ਨੂੰ ਚੰਡੀਗੜ੍ਹ ਪੁਲਿਸ ਨੇ ਫੋਰੈਂਸਿੰਕ ਸਾਇੰਸ ਲੈਬ ਵਿਚ ਬੈਲਿਸਟਿਕ ਜਾਂਚ ਲਈ ਦਿੱਤਾ ਹੋਇਆ ਹੈ।
ਸੂਤਰਾਂ ਮੁਤਾਬਕ ਕਾਰਤਿਕ ਦੀ ਘਰ ਦੀ ਪਹਿਲੀ ਮੰਜ਼ਿਲ ‘ਤੇ ਬਣੇ ਜਿਸ ਕਮਰੇ ਵਿਚ ਮੌਤ ਹੋਈ, ਉਸ ਦਾ ਦਰਵਾਜ਼ਾ ਖੁੱਲ੍ਹਾ ਸੀ। ਹਾਲਾਂਕਿ ਪੁਲਿਸ ਕਾਰਤਿਕ ਦੀ ਮ੍ਰਿਤਕ ਦੇਹ ਤਾਂ ਨਹੀਂ ਲਿਜਾ ਸਕੇ, ਇਸ ਲਈ ਪਰਿਵਾਰ ਨੇ ਘਰ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਸੀ। ਅਜਿਹੇ ਵਿਚ ਪੁਲਿਸ ਨੂੰ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਣਾ ਪਿਆ। ਚੰਡੀਗੜ੍ਹ ਪੁਲਿਸ ਦੀ ਮੋਬਾਈਲ ਫੋਰੈਂਸਿੰਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਸੀ ਤੇ ਘਟਨਾ ਵਾਲੀ ਥਾਂ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -: