ਪਾਕਿਸਤਾਨ ਨੂੰ ਗਾਰੰਟੀ ਦੇਣੀ ਹੋਵੇਗੀ ਕਿ ਅਕਤੂਬਰ ਵਿਚ ਉਸ ਦੀ ਟੀਮ ਵਨਡੇ ਵਰਲਡ ਕੱਪ ਖੇਡਣ ਭਾਰਤ ਆ ਰਹੀ ਹੈ ਜਾਂ ਨਹੀਂ। ਇਸ ‘ਤੇ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਨੇ ਭਰੋਸਾ ਲੈਣ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਪ੍ਰਧਾਨ ਗ੍ਰੇਗ ਬਾਰਕਲੇ ਤੇ ਸੀਈਓ ਜਿਓਫ ਐਲਾਰਡਿਸ ਲਾਹੌਰ ਪਹੁੰਚ ਗਏ ਹਨ। ਇੱਕ ਰੋਜ਼ਾ ਵਿਸ਼ਵ ਕੱਪ ਭਾਰਤ ਵਿੱਚ 5 ਅਕਤੂਬਰ ਤੋਂ ਸ਼ੁਰੂ ਹੋਣਾ ਹੈ।
ਹੁਣ ਜਿਹੇ ਪੀਸੀਬੀ ਪ੍ਰਧਾਨ ਨਜਮ ਸੇਠੀ ਨੇ ਕਿਹਾ ਸੀ ਕਿ ਜੇਕਰ ਟੀਮ ਇੰਡੀਆ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਹੈ ਤਾਂ ਪਾਕਿਸਤਾਨ ਵੀ ਵਰਲਡ ਕੱਪ ਦਾ ਦੌਰਾ ਨਹੀਂ ਕਰੇਗਾ। ਵਰਲਡ ਕੱਪ ਤੋਂ ਪਹਿਲਾਂ ਸਤੰਬਰ ਵਿਚ ਏਸ਼ੀਆ ਕੱਪ ਹੋਣਾ ਹੈ ਜਿਸ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ। ਭਾਰਤ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰ ਸਕਦਾ। ਅਜਿਹੇ ਵਿਚ ਏਸ਼ੀਆ ਕੱਪ ਨਿਊਟਰਲ ਵੈਨਿਊ ਜਾਂ ਕਿਸੇ ਹੋਰ ਦੇਸ਼ ਵਿਚ ਕਰਾਏ ਜਾਣ ਦੀ ਗੱਲ ਚੱਲ ਰਹੀ ਹੈ। ਹਾਲਾਂਕਿ ਏਸ਼ੀਅਨ ਕ੍ਰਿਕਟ ਕੌਂਸਲ ਵੱਲੋਂ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ ਗਿਆ ਹੈ।
ਏਸੀਸੀ ਨਾਲ ਜੁੜੇ ਸ਼੍ਰੀਲੰਕਾ ਤੇ ਅਫਗਾਨਿਸਤਾਨ ਬੋਰਡ ਦੇ ਅਧਿਕਾਰੀ ਆਈਪੀਐੱਲ ਫਾਈਨਲ ਦੌਰਾਨ ਅਹਿਮਦਾਬਾਦ ਵਿਚ ਸਨ। ਇਥੇ ਪਾਕਿਸਤਾਨ ਦੇ ਹਾਈਬ੍ਰਿਡ ਮਾਡਲ ਦੇ ਪ੍ਰਸਤਾਵ ‘ਤੇ ਵੀ ਚਰਚਾ ਹੋਈ। ਪੀਸੀਬੀ ਨੇ ਹਾਈਬ੍ਰਿਜ ਮਾਡਲ ਤਹਿਤ ਏਸ਼ੀਆ ਕੱਪ ਦੇ 4 ਮੈਚ ਪਾਕਿਸਤਾਨ ਵਿਚ ਕਰਾਉਣ ਤੇ ਭਾਰਤ ਦੇ ਸਾਰੇ ਮੈਚ ਨਿਊਟ੍ਰਲ ਵੈਨਿਊ ‘ਤੇ ਕਰਾਉਣ ਦਾ ਪ੍ਰਸਤਾਵ ਦਿੱਤਾ ਹੈ ਜਿਸ ਨੂੰ ਬੀਸੀਸੀਆਈ ਨੇ ਸਪੋਰਟ ਨਹੀਂ ਕੀਤਾ।
ਪੀਸੀਬੀ ਦੇ ਇਸ ਹਾਈਬ੍ਰਿਡ ਮਾਡਲ ਨੂੰ ਮੈਂਬਰ ਦੇਸ਼ਾਂ ਨੇ ਖਾਰਜ ਕਰ ਦਿੱਤਾ ਸੀ। ਹਾਲਾਂਕਿ ਏਸੀਸੀ ਨੇ ਕੋਈ ਬਿਆਨ ਨਹੀਂ ਦਿੱਤਾ ਸੀ। ਦੂਜੇ ਪਾਸੇ ਸ਼੍ਰੀਲੰਕਾ ਕ੍ਰਿਕਟ ਬੋਰਡ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਏਸ਼ੀਆ ਕੱਪ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਦੇ ਮਾਮਲੇ ਵਿਚ ਬੀਸੀਸੀਆਈ ਦਾ ਸਮਰਥਨ ਕੀਤਾ ਸੀ।
ਇਹ ਵੀ ਪੜ੍ਹੋ : ਜਰਨੈਲ ਸਿੰਘ ਕਤਲਕਾਂਡ: AGTF ਨੇ ਬੰਬੀਹਾ ਗੈਂਗ ਦੇ ਮੈਂਬਰ ਗੁਰਵੀਰ ਗੁਰੂ ਨੂੰ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ
ਸੀਬੀਸੀਆਈ ਦੀ ਚਿੰਤਾ ਹੈ ਕਿ ਹਾਈਬ੍ਰਿਡ ਮਾਡਲ ਸਵੀਕਾਰ ਕਰਨ ‘ਤੇ ਪੀਸੀਬੀ ਵਰਲਡ ਕੱਪ ਵਿਚ ਪਾਕਿਸਤਾਨ ਦੇ ਮੈਚ ਨਿਊਟਰਲ ਵੈਨਿਊ ਕਰਾਉਣ ਦੀ ਆਈਸੀਸੀ ਮੰਗ ਕਰ ਸਕਦਾ ਹੈ। ਆਈਸੀਸੀ ਭਾਰਤ ਤੇ ਪਾਕਿਸਤਾਨ ਕ੍ਰਿਕਟ ਬੋਰਡਾਂ ਵਿਚ ਏਸ਼ੀਆ ਕੱਪ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਖਤਮ ਕਰਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਆਈਸੀਸੀ ਪ੍ਰਧਾਨ ਗ੍ਰੇਗ ਬਾਰਕਲੇ ਤੇ ਸੀਈਓ ਜਾਇਸ਼ ਏਲਾਰਡਿਸ ਇਸ ਲਈ ਲਾਹੌਰ ਗਏ ਹਨ ਤਾਂ ਕਿ ਪੀਸੀਬੀ ਸਣੇ ਉਥੋਂ ਦੀ ਸਰਕਾਰ ਨਾਲ ਵੀ ਗੱਲ ਕਰਕੇ ਕੋਈ ਵਿਚ ਦਾ ਰਸਤਾ ਕੱਢ ਸਕਣ।
ਵੀਡੀਓ ਲਈ ਕਲਿੱਕ ਕਰੋ -: