ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਵਿੱਚ ਤੁਹਾਡਾ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਬੈਂਕ ਨੇ ਐੱਫ. ਡੀ. ਦਰਾਂ ਵਿੱਚ ਤਬਦੀਲੀ ਕਰ ਦਿੱਤੀ ਹੈ। ਹੁਣ ਤੁਹਾਨੂੰ ਇਸ ਤੇ ਕਿੰਨਾ ਵਿਆਜ ਮਿਲਣ ਵਾਲਾ ਹੈ, ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਬੈਂਕ ਨੇ ਐੱਨ. ਆਰ. ਓ. ਅਤੇ ਐੱਨ. ਆਰ. ਈ. ਖਾਤਾਧਾਰਕਾਂ ਲਈ ਵੀ ਵਿਆਜ ਦਰਾਂ ਵਿੱਚ ਸੋਧ ਕੀਤੀ ਹੈ।
2 ਕਰੋੜ ਤੋਂ ਘੱਟ ਦੇ ਡਿਪਾਜ਼ਿਟ ਵਾਲੇ ਘਰੇਲੂ ਗਾਹਕਾਂ ਲਈ ਦਰਾਂ ਵਿੱਚ ਤਬਦੀਲੀ 16 ਨਵੰਬਰ, 2021 ਤੋਂ ਲਾਗੂ ਹੋਈ ਹੈ, ਜਦੋਂ ਕਿ ਐੱਨ. ਆਰ. ਓ. ਅਤੇ ਐੱਨ. ਆਰ. ਈ. ਖਾਤਾਧਾਰਕਾਂ ਲਈ ਨਵੀਆਂ ਐੱਫ. ਡੀ. ਦਰਾਂ 29 ਨਵੰਬਰ, 2021 ਤੋਂ ਪ੍ਰਭਾਵੀ ਹੋ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ 1 ਸਾਲ ਤੋਂ 389 ਦਿਨਾਂ ਦੀ ਐੱਫ. ਡੀ. ਲਈ ਵਿਆਜ ਦਰ 4.90 ਫ਼ੀਸਦੀ ਕਰ ਦਿੱਤੀ ਹੈ। ਇਸ ਤਰ੍ਹਾਂ ਹੁਣ 1 ਸਾਲ ਲਈ ਕਰਾਈ ਜਾਣ ਵਾਲੀ 1 ਲੱਖ ਦੀ ਐੱਫ. ਡੀ. ਤੇ ਹੁਣ ਤੁਹਾਨੂੰ 4,991 ਰੁਪਏ ਮਿਲਣਗੇ। ਉੱਥੇ ਹੀ, 2 ਸਾਲ ਦੀ ਐੱਫ. ਡੀ. ਲਈ ਵਿਆਜ ਦਰ 5 ਫ਼ੀਸਦੀ ਹੋ ਗਈ ਹੈ। ਇਸ ਹਿਸਾਬ ਨਾਲ ਦੋ ਸਾਲ ਦੀ 1 ਲੱਖ ਦੀ ਐੱਫ. ਡੀ. ਤੇ ਤੁਹਾਨੂੰ 10,449 ਰੁਪਏ ਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ 3 ਸਾਲ ਦੀ ਐੱਫ. ਡੀ. ਲਈ ਵਿਆਜ ਦਰ 5.15 ਫ਼ੀਸਦੀ, 4 ਸਾਲ ਦੀ ਐੱਫ. ਲਈ ਇਹ 5.35 ਫ਼ੀਸਦੀ ਅਤੇ 6 ਸਾਲ ਤੋਂ 10 ਸਾਲਾਂ ਵਾਲੀ ਐੱਫ. ਡੀ. ਲਈ ਵਿਆਜ ਦਰ 5.50 ਫ਼ੀਸਦੀ ਕੀਤੀ ਗਈ ਹੈ।
ਸੀਨੀਅਰ ਸਿਟੀਜ਼ਨਸ ਲਈ ਵਿਆਜ ਦਰ 5.40 ਫ਼ੀਸਦੀ ਤੋਂ ਲੈ ਕੇ 6.30 ਫ਼ੀਸਦੀ ਤੱਕ ਹੈ। ਉੱਥੇ ਹੀ, ਐੱਨ. ਆਰ. ਓ. ਤੇ ਐੱਨ. ਆਰ. ਈ. ਖਾਤਾਧਾਰਕਾਂ ਲਈ 1 ਸਾਲ ਦੀ ਐੱਫ. ਡੀ. ਲਈ ਵਿਆਜ ਦਰ 4.05 ਫ਼ੀਸਦੀ, ਜਦੋਂ ਕਿ 3 ਤੋਂ 10 ਸਾਲ ਵਿਚਕਾਰ ਦੀ ਐੱਫ. ਡੀ. ਲਈ ਇਹ 4.70 ਫ਼ੀਸਦੀ ਹੈ।