ਦੇਸ਼ ਵਿੱਚ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਇਸ ਨਵੇਂ ਰੂਪ ਦਾ ਪਤਾ ਲਗਾਉਣ ਲਈ ਭਾਰਤ ਨੇ ਆਪਣੀ ਪਹਿਲੀ ਕਿੱਟ ਤਿਆਰ ਕਰ ਲਈ ਹੈ, ਜਿਸ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਮਨਜ਼ੂਰੀ ਦੇ ਦਿੱਤੀ ਹੈ। ਟਾਟਾ ਮੈਡੀਕਲ ਅਤੇ ਡਾਇਗਨੌਸਟਿਕਸ ਵੱਲੋਂ ਤਿਆਰ ਕੀਤੀ ਗਈ ਇਸ ਕਿੱਟ ਦਾ ਨਾਂ ‘ਓਮੀਸ਼ਿਓਰ’ ਹੈ।
ਇਸ ਵੇਲੇ ਭਾਰਤ ਵਿੱਚ ਓਮੀਕਰੋਨ ਵੇਰੀਐਂਟ ਦਾ ਪਤਾ ਲਗਾਉਣ ਲਈ ਅਮਰੀਕਾ ਦੀ ਵਿਗਿਆਨੀ ਇੰਸਟਰੂਮੈਂਟੇਸ਼ਨ ਕੰਪਨੀ ਥਰਮੋ ਫਿਸ਼ਰ ਵੱਲੋਂ ਤਿਆਰ ਕੀਤੀ ਗਈ ਕਿੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ S ਜੀਨ ਟਾਰਗੇਟ ਫੇਲੀਅਰ (SGTF) ਰਣਨੀਤੀ ਰਾਹੀਂ ਵੇਰੀਐਂਟ ਦਾ ਪਤਾ ਲਗਾਉਂਦੀ ਹੈ।
ਦਰਅਸਲ ‘S’ ਜੀਨ, ORF, ‘N’ ਜੀਨ, Rdrp, ‘E’ ਜੀਨ ਆਦਿ ਵਾਇਰਲ ਜੀਨ ਹਨ, ਜਿਨ੍ਹਾਂ ਰਾਹੀਂ ਕੋਵਿਡ-19 ਵਾਇਰਸ ਦਾ ਪਤਾ ਲਗਾਇਆ ਜਾ ਸਕਦਾ ਹੈ। ਓਮੀਕਰੋਨ ਵੇਰੀਐਂਟ ਦੇ ਮਾਮਲੇ ਵਿੱਚ ਜੀਨ ਵਿੱਚ ਤਬਦੀਲੀ ਕਾਰਨ ਥਰਮੋ ਫਿਸ਼ਰ ਦੇ ਟਾਕ ਪਾਥ ਆਰਟੀ-ਪੀਸੀਆਰ ਟੈਸਟ ਵਿੱਚ ‘S’ ਜੀਨ ਦਾ ਪਤਾ ਨਹੀਂ ਲੱਗਦਾ, ਜਦੋਂਕਿ ORF ਜੀਨ ਅਤੇ N ਜੀਨ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਸ ਨੂੰ ‘S’ ਜੀਨ ਟਾਰਗੇਟ ਫੇਲੀਅਰ (SGTF) ਪਾਜ਼ੀਟਿਵ ਕੇਸ ਕਿਹਾ ਜਾਂਦਾ ਹੈ। ਅਜਿਹੇ ਸੈਂਪਲਾਂ ਨੂੰ ਅੰਦਾਜ਼ੇ ਮੁਤਾਬਕ ਓਮੀਕਰੋਨ ਪਾਜ਼ੀਟਿਵ ਦੱਸਿਆ ਜਾ ਸਕਦਾ ਹੈ ਅਤੇ ਪੁਸ਼ਟੀ ਲਈ ਫਾਸਟ-ਟਰੈਕ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਜਾਂਦਾ ਹੈ। ਇਹ ਜਾਣਕਾਰੀ ਨਾਗਪੁਰ ਸਥਿਤ CSIR-NEERI ਦੇ ਵਿਗਿਆਨੀ ਕ੍ਰਿਸ਼ਨਾ ਖੈਰਨਾਰ ਨੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ICMR ਨੇ 17 ਦਸੰਬਰ ਨੂੰ SARS-CoV-2 Omicron (B.1.1.529) ਰੀਅਲ ਟਾਈਮ RT-PCR ਦੇ ਵਿਕਾਸ ਅਤੇ ਵਪਾਰੀਕਰਨ ਲਈ ਤਕਨਾਲੋਜੀ ਬਦਲਣ ਲਈ 22 ਦਸੰਬਰ ਤੱਕ ਈਓਆਈ ਨੂੰ ਸੱਦਾ ਦਿੱਤਾ ਸੀ, ਜਿਥੇ ICMR ਨੇ ਦੱਸਿਆ ਕਿ ਉਸ ਨੇ ਆਪਣੀ ਓਮੀਕਰੋਨ ਦਾ ਪਤਾ ਲਗਾਉਣ ਅਤੇ ਵਪਾਰਕ ਬਣਾਉਣ ਲਈ ਖੋਜ ਕਿੱਟ ਨੂੰ ਵਿਕਸਿਤ ਕਰ ਲਈ ਹੈ ਤੇ ਹੁਣ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।