ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਚੌਥੇ ਦਿਨ ਬਿਹਾਰ ਤੋਂ ਭਾਜਪਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਰਾਜ ਸਭਾ ਵਿੱਚ ਸਿਫ਼ਰ ਕਾਲ ਦੌਰਾਨ 2000 ਰੁਪਏ ਦੇ ਨੋਟ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਸਰਕਾਰ ਨੂੰ ਇਸ ਨੋਟ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।
ਸਾਂਸਦ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ 2000 ਰੁਪਏ ਦਾ ਨੋਟ ਹੁਣ ਬਾਜ਼ਾਰ ਵਿਚ ਦਿਖਾਈ ਨਹੀਂ ਦੇ ਰਿਹਾ ਹੈ। ਇਹ ਏਟੀਐੱਮ ਤੋਂ ਵੀ ਨਹੀਂ ਨਿਕਲ ਰਿਹਾ ਹੈ। ਅਫਵਾਹ ਹੈ ਕਿ ਇਹ ਲੀਗਲ ਟੈਂਡਰ ਨਹੀਂ ਰਿਹਾ।ਸਰਕਾਰ ਨੂੰ ਇਸ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਭਾਜਪਾ ਸਾਂਸਦ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਜਦੋਂ ਨੋਟਬੰਦੀ ਹੋਈ ਸੀ ਤਾਂ 500 ਤੇ 2000 ਦੇ ਨੋਟ ਨੂੰ ਤੇਜ਼ੀ ਨਾਲ ਬਦਲਣ ਲਈ ਰੀਮਾਨੇਟਾਈਜ ਕਰਨ ਲਈ 2000 ਦੇ ਨੋਟ ਦਾ ਚਲਨ ਸ਼ੁਰੂ ਕੀਤਾ ਗਿਆ ਸੀ।
ਪਿਛਲੇ 3 ਸਾਲਾਂ ਤੋਂ RBI ਨੇ ਇਸ ਨੋਟ ਦੀ ਪ੍ਰਿੰਟਿੰਗ ਬੰਦ ਕਰ ਦਿੱਤੀ ਹੈ। ਵੱਡੀ ਗਿਣਤੀ ਵਿਚ 2000 ਦੇ ਨਕਲੀ ਨੋਟ ਜ਼ਬਤ ਕੀਤੇ ਜਾ ਰਹੇ ਹਨ। ਲੋਕਾਂ ਨੇ ਵੱਡੀ ਗਿਣਤੀ ਵਿਚ 2000 ਦੇ ਨੋਟ ਜਮ੍ਹਾ ਕਰਕੇ ਰੱਖੇ ਹੋਏ ਹਨ, ਜਿਸ ਦਾ ਇਸਤੇਮਾਲ ਗੈਰ-ਕਾਨੂੰਨੀ ਵਪਾਰ ਵਿਚ ਹੋ ਰਿਹਾ ਹੈ। ਕੁਝ ਜਗ੍ਹਾ ਇਹ ਬਲੈਕ ਵਿਚ ਮਿਲ ਰਿਹਾ ਹੈ।
ਦੁਨੀਆ ਦੀ ਜਿੰਨੀ ਐਡਵਾਂਸ ਇਕੋਨਾਮੀ ਹੈ, ਜਿਥੇ ਛੋਟੇ ਮੁੱਲ ਦੇ ਨੋਟ ਉਪਲਬਧ ਹਨ ਜਿਵੇਂ ਅਮਰੀਕਾ ਵਿਚ ਜ਼ਿਆਦਾਤਰ 100 ਰੁਪਏ ਦਾ ਡਾਲਰ ਹੈ, 1000 ਦਾ ਨਹੀਂ। ਚੀਨ ਵਿਚ 100 ਯੂਆਨ, ਕੈਨੇਡਾ ਵਿਚ 100 CAD, ਯੂਰਪੀ ਸੰਘ ਵਿਚ 200 ਯੂਰੋ ਜਦੋਂ ਕਿ ਪਾਕਿਸਤਾਨ ਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਵਿਚ ਉਚਤਮ ਕੀਮਤ ਦਾ ਨੋਟ 5000 ਦਾ ਹੈ ਤੇ ਇੰਡੋਨੇਸ਼ੀਆ ਵਿਚ ਤਾਂ 1 ਲੱਖ ਰੁਪਏ ਦਾ ਵੀ ਨੋਟ ਹੈ।
ਯੂਰਪੀ ਸੰਘ ਨੇ 2018 ਤੋਂ 500 ਯੂਰੋ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ ਤੇ ਸਿੰਗਾਪੁਰ ਵਿਚ 2010 ਵਿਚ 10,000 ਦੇ ਨੋਟ ਨੂੰ ਬੰਦ ਕਰ ਦਿੱਤਾ ਸੀ ਤਾਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੀ ਲਾਂਡਰਿੰਗ, ਅੱਤਵਾਦੀ ਫੰਡਿੰਗ, ਟੈਕਸ ਚੋਰੀ ਆਦਿ ਦੀ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਰੋਕ ਲਗਾਈ ਜਾ ਸਕੇ।
ਜਦੋਂ ਇਕ ਹਜ਼ਾਰ ਦਾ ਨੋਟ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ 2000 ਰੁਪਏ ਦੇ ਨੋਟ ਦਾ ਕੋਈ ਮਤਲਬ ਨਹੀਂ ਹੈ। ਹੁਣ ਤਾਂ ਸਰਕਾਰ ਡਿਜੀਟਲ ਟ੍ਰਾਂਜੈਕਸ਼ਨ ਨੂੰ ਵੀ ਬੜ੍ਹਾਵਾ ਦੇ ਰਹੀ ਹੈ। ਇਸ ਲਈ ਮੇਰੀ ਸਰਕਾਰ ਤੋਂ ਅਪੀਲ ਹੈ ਕਿ ਹੌਲੀ-ਹੌਲੀ 2000 ਦੇ ਨੋਟ ਨੂੰ ਪੜਾਅਵਾਲ ਵਾਪਸ ਲਏ ਜਾਣ। ਜਨਤਾ ਨੂੰ ਵੀ ਜਾਇਜ਼ ਨੋਟਾਂ ਨੂੰ ਬਦਲਣ ਲਈ ਇਕ ਸਾਲ ਜਾਂ ਦੋ ਸਾਲ ਦਾ ਸਮਾਂ ਦੇਣਾ ਚਾਹੀਦਾ ਹੈ। ਇਕ ਨਿਸ਼ਚਿਤ ਸਮਾਂ ਸੀਮਾ ਦੇ ਬਾਅਦ 2000 ਦੇ ਨੋਟ ਦੇ ਚਲਨ ਦੀ ਕੋਈ ਲੋੜ ਨਹੀਂ ਪੈਣੀ ਚਾਹੀਦੀ। ਬਲੈਕ ਮਨੀ ਨੂੰ ਜੇਕਰ ਬੰਦ ਕਰਨਾ ਹੈ ਤਾਂ 2000 ਦੇ ਨੋਟ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: