ਕਿਮ ਜੋਂਗ ਉਨ ਦੇ ਦੇਸ਼ ਉੱਤਰੀ ਕੋਰੀਆ ਵਿੱਚ ਇੱਕ ਹੋਰ ਤੁਗਲਕੀ ਫ਼ਰਮਾਨ ਸੁਣਾਇਆ ਗਿਆ ਹੈ। ਹਾਲੀਵੁੱਡ ਫਿਲਮ ਦੇਖਣ ‘ਤੇ ਬੱਚਿਆਂ ਨੂੰ ਪੰਜ ਸਾਲ ਦੀ ਜੇਲ੍ਹ ਹੋਵੇਗੀ, ਇਸ ਦੇ ਨਾਲ ਹੀ ਮਾਪਿਆਂ ਨੂੰ ਲੇਬਰ ਕੈਂਪਾਂ ‘ਚ ਭੇਜਿਆ ਜਾਵੇਗਾ। ਉੱਤਰੀ ਕੋਰੀਆ ਦੀ ਕਿਮ ਜੋਂਗ ਉਨ ਸਰਕਾਰ ਨੇ ਦੇਸ਼ ‘ਚ ‘ਪੱਛਮੀ ਸੱਭਿਅਤਾ ਅਤੇ ਮੀਡੀਆ ਫੈਨਜ਼’ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਖ਼ਤ ਨਿਯਮ ਜਾਰੀ ਕੀਤੇ ਹਨ। ਉਨ੍ਹਾਂ ਦੀ ਸਰਕਾਰ ਨੇ ਮਾਪਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਆਪਣੇ ਬੱਚਿਆਂ ਨੂੰ ਵਿਦੇਸ਼ੀ ਫਿਲਮਾਂ ਜਾਂ ਟੀਵੀ ਸੀਰੀਜ਼ ਵੀ ਦੇਖਣ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਸਰਕਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜੇ ਬੱਚੇ ਕੋਈ ਹਾਲੀਵੁੱਡ ਫਿਲਮ ਜਾਂ ਸੀਰੀਜ਼ ਦੇਖਦੇ ਹੋਏ ਫੜੇ ਗਏ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਜੇਲ ਭੇਜਿਆ ਜਾਵੇਗਾ। ਨਾਲ ਹੀ ਮਾਪਿਆਂ ਨੂੰ ਛੇ ਮਹੀਨੇ ਲੰਬਰ ਕੈਂਪ ਵਿੱਚ ਬਿਤਾਉਣੇ ਪੈਂਦੇ ਹਨ।
ਇਸ ਤੋਂ ਪਹਿਲਾਂ ਉੱਤਰੀ ਕੋਰੀਆ ਵਿੱਚ ਹਾਲੀਵੁੱਡ ਫਿਲਮਾਂ ਦੇਖਣ ਨੂੰ ਲੈ ਕੇ ਇੰਨੀ ਸਖਤੀ ਨਹੀਂ ਸੀ। ਜੇ ਬੱਚੇ ਹਾਲੀਵੁੱਡ ਫਿਲਮਾਂ ਦੇਖਦੇ ਹੋਏ ਫੜੇ ਜਾਂਦੇ ਹਨ, ਤਾਂ ਮਾਪਿਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਂਦਾ ਹੈ। ਪਰ ਕਿਮ ਪ੍ਰਸ਼ਾਸਨ ਨੇ ਇਸ ਨਿਯਮ ਨੂੰ ਸਖ਼ਤ ਕਰ ਦਿੱਤਾ ਹੈ।
ਉਸ ਦੇਸ਼ ਦੇ ਲੋਕ ਹਮੇਸ਼ਾ ਕਿਮ ਦੇ ਨਿਯਮਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਉੱਤਰੀ ਕੋਰੀਆ ਵਿੱਚ ਸਿਰਫ਼ ਫ਼ਿਲਮਾਂ ਦੇਖਣ ਲਈ ਹੀ ਨਹੀਂ ਸਗੋਂ ਡਾਂਸ ਕਰਨ, ਗੱਲ ਕਰਨ ਅਤੇ ਗਾਉਣ ਲਈ ਵੀ ਸਖ਼ਤ ਨਿਯਮ ਹਨ।
ਇਹ ਵੀ ਪੜ੍ਹੋ : PAK : ਫੌਜ ‘ਤੇ PM ਸ਼ਾਹਬਾਜ਼ ਦੀ ਮਿਹਰਬਾਨੀ! IMF ਦੀ ਨਵੀਂ ਸ਼ਰਤ ਨਾਲ ਛੁੱਟਣਗੇ ਜਨਤਾ ਦੇ ਪਸੀਨੇ
ਮੀਡੀਆ ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਨੇ ‘ਇਨਮਿਨਬੈਨ’ ਲਾਂਚ ਕੀਤਾ ਹੈ। ‘ਇਨਮਿਨਬੈਨ’ ਇਕ ਲਾਜ਼ਮੀ ਮੀਟਿੰਗ ਹੈ, ਜਿਸ ਰਾਹੀਂ ਵੱਖ-ਵੱਖ ਮਾਮਲਿਆਂ ‘ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਇਨਮਿਨਬੈਨ ਵਿੱਚ ਮਾਪਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਕਰਨ।
ਵੀਡੀਓ ਲਈ ਕਲਿੱਕ ਕਰੋ -: