ਪਾਕਿਸਤਾਨ ਵਿਚ ਇਸ ਸਮੇਂ ਵਿਰੋਧੀ ਧਿਰ ਦੀ ਮੋਰਚਾਬੰਦੀ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸੀਬਤਾਂ ਵਧ ਗਈਆਂ ਹਨ। 28 ਮਾਰਚ ਨੂੰ ਉਨ੍ਹਾਂ ਖਿਲਾਫ ਸੰਸਦ ਵਿਚ ਬੇਭਰੋਸਗੀ ਮਤਾ ਪੇਸ਼ ਹੋਣਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਪਾਰਟੀ ਸ਼ਕਤੀ ਪ੍ਰਦਰਸ਼ਨ ਦੇ ਨਾਂ ‘ਤੇ ਵਿਰੋਧੀ ਗਠਜੋੜ ਨੂੰ ਧਮਕੀਆਂ ਦੇਣ ਵਿਚ ਜੁਟੀ ਹੈ। ਤਾਜ਼ਾ ਵਿਵਾਦ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਾਂਸਦ ਸ਼ਹਿਰਯਾਰ ਅਫਰੀਦੀ ਦੇ ਬਿਆਨ ਤੋਂ ਉਪਜਿਆ ਹੈ। ਕੋਹਤ ‘ਚ ਇਕ ਰੈਲੀ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਪਾਖੰਡੀ ਦੱਸਿਆ ਅਤੇ ਇਸ਼ਾਰਿਆਂ ਵਿਚ ਕਿਹਾ ਕਿ ਉਸ ਦਾ ਬਸ ਚੱਲਦਾ ਤਾਂ ਉਹ ਪਾਕਿਸਤਾਨੀ ਸਾਂਸਦਾਂ ਨੂੰ ਆਤਮਘਾਤੀ ਹਮਲੇ ‘ਚ ਉਡਾ ਦਿੰਦਾ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਮਾਮਲਿਆਂ ਦੀ ਸੰਸਦੀ ਕਮੇਟੀ ਦੇ ਪ੍ਰਧਾਨ ਸ਼ਹਿਰਯਾਰ ਅਫਰੀਦੀ ਨੇ ਰੈਲੀ ਦੌਰਾਨ ਕਿਹਾ ਕਿ ‘ਜੇਕਰ ਇਸਲਾਮ ਵਿਚ ਆਤਮਹੱਤਿਆ ਹਰਾਮ ਨਾ ਹੁੰਦੀ ਤਾਂ ਮੈਂ ਆਪਣੇ ਸਰੀਰ ‘ਤੇ ਬੰਬ ਬੰਨ੍ਹ ਲੈਂਦਾ ਅਤੇ ਸੰਸਦ ਵਿਚ ਬੈਠੇ ਸਾਰੇ ਪਾਖੰਡੀਆਂ ਨੂੰ ਮਾਰ ਦਿੰਦਾ, ਜਿਸ ਨਾਲ ਉਸ ਦਾ ਨਾਮੋਨਿਸ਼ਾਨ ਹਮੇਸ਼ਾ ਲਈ ਮਿਟ ਜਾਂਦਾ।’
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਅਫਰੀਦੀ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਉਸ ਦੇ ਗੁੱਸੇ ਭਰੇ ਇਸ ਬਿਆਨ ਤੋਂ ਬਾਅਦ ਸਾਰੇ ਵਰਕਰ ਉਨ੍ਹਾਂ ਨੂੰ ਪਾਣੀ ਪਿਲਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਉਨ੍ਹਾਂ ਦੇ ਇਸ ਭੜਕਾਊ ਬਿਆਨਬਾਜ਼ੀ ਨਾਲ ਟਵਿਟਰ ‘ਤੇ ਹਲਚਲ ਮਚ ਗਈ। ਕਈ ਸੀਨੀਅਰ ਨੇਤਾਵਾਂ ਨੇ ਅਫਰੀਦੀ ਨਾਲ ਇਮਰਾਨ ਖਾਨ ਨੂੰ ਵੀ ਘੇਰਿਆ।
ਨਾਇਦਪੁਰ ਮੀਡੀਆ ਗਰੁੱਪ ਦੇ ਐਡੀਟਰ ਮੁਰਤਜਾ ਸੋਲੰਗੀ ਨੇ ਕਿਹਾ ਕਿ ਇਮਰਾਨ ਸਰਕਾਰ ਦਾ ਇਹ ਦੂਜਾ ਮੰਤਰੀ ਹੈ ਜਿਸ ਨੇ ਆਤਮਘਾਤੀ ਹਮਲਾਵਰ ਬਣਨ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਗੁਲਾਮ ਸਰਵਰ ਵੀ ਸੁਸਾਈਡ ਬਾਂਬਰ ਬਣਨ ਦੀ ਗੱਲ ਕਹਿ ਚੁੱਕੇ ਹਨ। ਆਖਿਰ ਇਸ ਤਰ੍ਹਾਂ ਦੇ ਬਿਆਨਾਂ ਦੇ ਚੱਲਦੇ ਕਿੰਨੇ ਵਿਦੇਸ਼ੀ ਨੇਤਾ ਇਨ੍ਹਾਂ ਨਾਲ ਮਿਲਣਾ ਚਾਹੁੰਣਗੇ।