ਹਰਿਆਣਾ ਦੇ ਪੰਚਕੂਲਾ ਦੇ ਚੰਡੀਮੰਦਰ ਥਾਣਾ ਪੁਲਿਸ ਨੇ ਦੇਰ ਸ਼ਾਮ ਨਜਾਇਜ਼ ਸ਼ਰਾਬ ਦੀਆਂ 178 ਪੇਟੀਆਂ ਕਾਬੂ ਕੀਤੀਆਂ। ਇਹ ਸ਼ਰਾਬ ਬਰਵਾਲਾ ਸਥਿਤ ਗੋਦਾਮ ਵਿੱਚੋਂ ਕੱਢ ਕੇ ਛੋਟੇ ਹਾਥੀ ਵਿਚ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਸ਼ਰਾਬ ਬਰਾਮਦ ਕਰ ਲਈ ਹੈ। ਟਰੱਕ ਡਰਾਈਵਰ ਦੀ ਪਛਾਣ ਨਿਸ਼ਾਨ ਵਾਸੀ ਜ਼ਿਲ੍ਹਾ ਰੋਪੜ, ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਚੰਡੀਮੰਦਰ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਰਵਾਲਾ ਸਥਿਤ ਸ਼ਰਾਬ ਦੇ ਗੋਦਾਮ ਵਿੱਚੋਂ ਬਿਨਾਂ ਪਰਮਿਟ ਤੋਂ ਸ਼ਰਾਬ ਭੇਜੀ ਜਾ ਰਹੀ ਹੈ। ਸੂਚਨਾ ਮਿਲਣ ’ਤੇ ਪੁਲਿਸ ਨੇ ਰਾਮਗੜ੍ਹ ਨੇੜੇ ਛੋਟੇ ਹਾਥੀ ਨੂੰ ਰੋਕ ਲਿਆ ਅਤੇ ਡਰਾਈਵਰ ਨੂੰ ਪਰਮਿਟ ਦਿਖਾਉਣ ਲਈ ਕਿਹਾ। ਪੁਲਿਸ ਨੇ ਜਦੋਂ ਚੈੱਕ ਕੀਤਾ ‘ਤਾਂ ਪਤਾ ਲੱਗਿਆ ਕਿ ਪਰਮਿਟ ਕਿਸੇ ਹੋਰ ਵਾਹਨ ਨੰਬਰ ਦਾ ਸੀ। ਪਰਮਿਟ ‘ਤੇ ਜਿੰਨੀ ਸ਼ਰਾਬ ਦਿਖਾਈ ਗਈ ਸੀ, ਉਸ ਤੋਂ ਵੱਧ ਸ਼ਰਾਬ ਟਰੱਕ ਵਿੱਚ ਲੱਦੀ ਹੋਈ ਸੀ।
ਇਹ ਵੀ ਪੜ੍ਹੋ : ਸੋਨੀਪਤ ‘ਚ ‘ਲਵ ਸਟੋਰੀ’ ਦਾ ਭਿਆਨਕ ਅੰਤ, ਕੈਨੇਡਾ ਤੋਂ ਪ੍ਰੇਮਿਕਾ ਨੂੰ ਬੁਲਾ ਕੀਤਾ ਕ.ਤਲ, 9 ਮਹੀਨਿਆਂ ਬਾਅਦ ਮਿਲੀ ਲਾ.ਸ਼
ਇਸ ‘ਤੋਂ ਬਾਅਦ ਪੁਲਿਸ ਵੱਲੋਂ ਟਰੱਕ ਦੀ ਜਾਂਚ ਕੀਤੀ ਗਈ। ਉਸ ਵਿੱਚੋਂ ਵੱਖ-ਵੱਖ ਬਰਾਂਡਾਂ ਦੀ 178 ਦੇ ਕਰੀਬ ਸ਼ਰਾਬ ਤੇ ਬੀਅਰ ਸੀ। ਇਸ ਮਗਰੋਂ ਤੁਰੰਤ ਐਕਸਾਈਜ਼ ਵਿਭਾਗ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਨੇ ਚੌਕੀ ‘ਤੇ ਪਹੁੰਚ ਕੇ ਸ਼ਰਾਬ ਦੀ ਜਾਂਚ ਕੀਤੀ। ਫਿਲਹਾਲ ਪੁਲਿਸ ਡਰਾਈਵਰ ਤੋਂ ਪੁੱਛਗਿਛ ਕਰ ਰਹੀ ਹੈ ਕਿ ਉਹ ਸ਼ਰਾਬ ਕਿੱਥੇ ਪਹੁੰਚਾਉਣ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: