ਵਿਜੀਲੈਂਸ ਵੱਲੋਂ 6 ਜੁਲਾਈ ਨੂੰ ਭ੍ਰਿਸ਼ਟਾਚਾਰ ਕੇਸ ਵਿਚ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤੋਂ ਹੀ ਜੇਲ੍ਹ ਵਿਚ ਬੰਦ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੀ ਸ਼ੁੱਕਰਵਾਰ ਅਚਾਨਕ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉੁਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਦੀ ਛਾਤੀ ਵਿਚ ਦਰਦ ਸੀ ਤੇ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਸੀ।
ਜਾਣਕਾਰੀ ਮੁਤਾਬਕ ਰਾਤ ਨੂੰ ਹੀ ਬੱਸੀ ਦੇ ਕੁਝ ਟੈਸਟ ਕਰਵਾਏ ਗਏ ਜਿਸ ਦੀ ਰਿਪੋਰਟ ਦੇ ਆਧਾਰ ‘ਤੇ ਅੱਜ ਤੈਅ ਕੀਤਾ ਜਾਵੇਗਾ ਕਿ ਉਹ ਹਸਪਤਾਲ ਵਿਚ ਰਹੇਗਾ ਜਾਂ ਵਾਪਸ ਜੇਲ੍ਹ ਭੇਜ ਦਿੱਤਾ ਜਾਵੇਗਾ। ਫਿਲਹਾਲ ਉਸ ਨੂੰ ਹਸਪਤਾਲ ਵਿਚ ਐਮਰਜੈਂਸੀ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : CWG ਗੇਮਸ ‘ਚ ਤਗਮਾ ਜੇਤੂ ਖਿਡਾਰੀਆਂ ਨੂੰ ਅੱਜ ਸਨਮਾਨਿਤ ਕਰਨਗੇ CM ਮਾਨ, ਵੰਡਣਗੇ 9.30 ਕਰੋੜ ਦੇ ਇਨਾਮ
ਰਣਜੀਤ ਐਵੇਨਿਊ ਵਿਚ ਪਲਾਟ ਨੰਬਰ 204 ਡੀ ਨੂੰ ਬੱਸੀ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਹੋਰ ਦੇ ਨਾਂ ਕਰਵਾ ਦਿੱਤਾ ਸੀ। ਉਸ ਦੀ ਫਾਈਲ ਵੀ ਗਾਇਬ ਕਰ ਦਿੱਤੀ ਸੀ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੂਦਨ ਨੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ। ਵਿਜੀਲੈਂਸ ਵੱਲੋਂ ਕਰਵਾਈ ਗਈ ਜਾਂਚ ਵਿਚ ਸਾਹਮਣੇ ਆਇਆ ਕਿ 1.40 ਕਰੋੜ ਦੇ ਪਲਾਟ ਨੂੰ 2.82 ਲੱਖ ਵਿਚ ਵੇਚਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: