30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਤੋਂ ਪਹਿਲਾਂ ਸ਼ਾਈਨ ਬੋਰਡ ਨੇ ਅਹਿਮ ਫੈਸਲਾ ਲਿਆ ਹੈ ਜਿਸ ਤਹਿਤ ਹੁਣ ਲੰਗਰਾਂ ਵਿਚ ਫਰਾਈਡ ਫੂਡ, ਜ਼ੰਕ ਫੂਡ, ਸਵੀਟ ਡਿਸ਼, ਚਿਪਸ, ਸਮੋਸੇ ਵਰਗੀਆਂ ਚੀਜ਼ਾਂ ਨਹੀਂ ਮਿਲਣਗੀਆਂ। ਅਜਿਹੀਆਂ ਚੀਜ਼ਾਂ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਸ਼ਰਾਈਨ ਬੋਰਡ ਨੇ ਸਾਰੀਆਂ ਲੰਗਰ ਕਮੇਟੀਆਂ ਨੂੰ ਚਿੱਠੀ ਲਿਖੀ ਹੈ ਕਿ ਯਾਤਰੀਆਂ ਨੂੰ ਹਰੀਆਂ ਸਬਜ਼ੀਆਂ ਸਲਾਦ, ਮੱਕੀ ਦੀ ਰੋਟੀ, ਸਾਦੀ ਦਾਲ, ਲੋਅ ਫੈਟ ਦੁੱਧ ਤੇ ਦਹੀਂ ਵਰਗੀਆਂ ਪੌਸ਼ਟਿਕ ਚੀਜ਼ਾਂ ਹੀ ਦਿੱਤੀਆਂ ਜਾਣ।
ਸਿਹਤ ਮਾਹਿਰਾਂ ਦੀ ਰਾਏ ‘ਤੇ ਲਏ ਗਏ ਇਸ ਫੈਸਲੇ ‘ਚ ਦੱਸਿਆ ਗਿਆ ਹੈ ਕਿ ਹੈਲਦੀ ਫੂਡ ਯਾਤਰੀਆਂ ਦੀ ਸਿਹਤ ਠੀਕ ਰੱਖੇਗਾ। ਉਨ੍ਹਾਂ ਦਾ ਐਨਰਜੀ ਲੈਵਲ ਠੀਕ ਰਹੇਗਾ, ਜਿਸ ਨਾਲ ਯਾਤਰਾ ਵਿਚ ਪ੍ਰੇਸ਼ਾਨੀ ਨਹੀਂ ਹੋਵੇਗੀ। ਅਮਰਨਾਥ ਗੁਫਾ ਦੇ ਰਸਤੇ ਵਿਚ ਲਗਾਤਾਰ ਮੌਸਮ ਬਦਲ ਰਿਹਾ ਹੈ। ਦੋ ਦਿਨ ਤੋਂ ਬਰਫਬਾਰੀ ਜਾਰੀ ਹੈ। ਅਜਿਹੇ ਵਿਚ ਯਾਤਰਾ ਸ਼ੁਰੂ ਕਰਨ ਵਿਚ ਦੇਰੀ ਵੀ ਹੋ ਸਕਦੀ ਹੈ। ਸ਼ਰਾਈਨ ਬੋਰਡ ਨੇ 7 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਪ੍ਰਗਟਾਈ ਹੈ। 2019 ਵਿਚ ਕੁੱਲ 3.5 ਲੱਖ ਸ਼ਰਧਾਲੂ ਪਹੁੰਚੇ ਸਨ। 2 ਦਿਨ ਕੋਰੋਨਾ ਕਾਰਨ ਯਾਤਰਾ ਨਹੀਂ ਹੋ ਸਕੀ ਸੀ।
ਇਥੇ ਮਾਸਾਹਾਰ, ਸ਼ਰਾਬ, ਤੰਬਾਕੂ ਤੇ ਗੁਟਖਾ ‘ਤੇ ਪਾਬੰਦੀ ਰਹਿੰਦੀ ਹੈ ਪਰ ਇਸ ਵਾਰ ਪੁਲਾਓ, ਫ੍ਰਾਈਡ ਰਾਈਸ, ਪੁੜੀ ਭਟੂਰ, ਪਿਜ਼ਾ ਬਰਗਰ, ਤਲੇ ਪਰੌਂਠੇ, ਡੋਰਾ, ਤਲੀ ਹੋਈ ਰੋਟੀ, ਬ੍ਰੈੱਡ ਬਟਰ, ਆਚਾਰ, ਚਟਨੀ, ਪਾਪੜ, ਨੂਡਲਸ, ਕੋਲਡ ਡ੍ਰਿੰਕ, ਹਲਵਾ, ਜਲੇਬੀ, ਚਿਪਸ, ਮੱਠੀ, ਨਮਕੀਨ, ਮਿਕਸਚਰ, ਪਕੌੜਾ, ਸਮੋਸਮਾ ਤੇ ਹਰ ਤਰ੍ਹਾਂ ਦੀ ਡੀਪ ਫਰਾਈਡ ਚੀਜ਼ਾਂ ਨਹੀਂ ਮਿਲਣਗੀਆਂ।
ਦੇਸ਼ ਭਰ ਵਿਚ 120 ਸਮਾਜਸੇਵੀ ਸੰਸਥਾਵਾਂ ਯਾਤਰਾ ਮਾਰਗ ‘ਤੇ ਲੰਗਰ ਲਗਾਉਣਗੀਆਂ। ਇਹ ਲੰਗਰ ਬਾਲਟਾਲ ਕੈਂਪ, ਬਾਲਟਾਲ-ਡੋਮੇਲ ਦੇ ਵਿਚ, ਡੋਮੇਲ, ਰੇਲਪਤਰੀ, ਬਰਾਰੀਮਾਰਗ, ਸੰਗਮ, ਨੁਨਵਾਨ, ਚੰਦਨਵਾੜੀ, ਚੰਦਨਵਾੜੀ, ਪਿਸਸੂਟਾਪ ਦੇ ਵਿਚ, ਪਿਪਸੂਟੌਪ, ਜੋਜੀਬਲ, ਨਾਗਾਕੋਟੀ, ਸ਼ੇਸ਼ਨਾਗ, ਕੇਲਨਾਰ ਤੇ ਪਵਿੱਤਰ ਗੁਫਾ ਕੋਲ ਲੱਗਣਗੇ।
30 ਜੂਨ ਤੋਂ 11 ਅਗਸਤ ਤੱਕ ਅਮਰਨਾਥ ਯਾਤਰਾ ਚੱਲੇਗੀ। ਸਾਰੇ ਸ਼ਰਧਾਲੂਆਂ ਨੂੰ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। ਸ਼ਰਾਈਨ ਬੋਰਡ ਨੇ ਪਹਿਲਗਾਮ ਤੇ ਬਾਲਟਾਲ ਦੋਵੇਂ ਯਾਤਰਾ ਮਾਰਗਾਂ ‘ਤੇ ਰੋਜ਼ਾਨਾ 10 ਹਜ਼ਾਰ ਸ਼ਰਧਾਲੂਆਂ ਦੀ ਗਿਣਤੀ ਤੈਅ ਕਰਨ ਦੀ ਸਹਿਮਤੀ ਦਿੱਤੀ ਹੈ। ਇਨ੍ਹਾਂ ਵਿਚ ਹੈਲੀਕਾਪਟਰ ਤੋਂ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਸ਼ਾਮਲ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: