ਬਾਰਡਰ ਪਾਰ ਤੋਂ ਹੋ ਰਹੀ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਏਡੀਜੀਪੀ ਅਰਪਿਤ ਸ਼ੁਕਲਾ ਤੇ ਬਾਰਡਰ ਸਕਿਓਰਿਟੀ ਫੋਰਸ ਦੇ ਆਈਜੀ ਆਸਿਫ ਤਲਾਲ ਦਰਮਿਆਨ ਬੈਠਕ ਹੋਈ। ਇਸ ਦੌਰਾਨ ਪੰਜਾਬ ਪੁਲਿਸ ਬਾਰਡਰ ਜ਼ੋਨ ਦੇ ਆਈਜੀ ਮੋਨੀਸ਼ ਚਾਵਲਾ ਤੇ ਐੱਸਐੱਸਪੀ ਦਿਹਾਤੀ ਸਵਪਨ ਸ਼ਰਮਾ ਵੀ ਮੌਜੂਦ ਸਨ। ਦੋਵੇਂ ਧਿਰਾਂ ਨੇ ਬਾਰਡਰ ‘ਤੇ ਆ ਰਹੀਆਂ ਚੁਣੌਤੀਆਂ ਤੇ ਉਨ੍ਹਾਂ ਦੇ ਹੱਲ ‘ਤੇ ਗੱਲਬਾਤ ਕੀਤੀ ਹੈ।
ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਦੋਵੇਂ ਫੋਰਸਾਂ ਨੇ ਤਾਲਮੇਲ ਕਰਕੇ ਬੀਤੇ ਦਿਨੀਂ ਵੱਡੀ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਬੀਤੇ ਕੁਝ ਸਮੇਂ ਤੋਂ ਡ੍ਰੋਨ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ। ਡ੍ਰੋਨ ਨਾਲ ਪਾਕਿਸਤਾਨ ਬੈਠੇ ਤਸਕਰਾਂ ਤੇ ਅੱਤਵਾਦੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਪਰ ਉਹ ਬਿਨਾਂ ਕਿਸੇ ਰਿਸਕ ਦੇ ਹਥਿਆਰ ਤੇ ਨਸ਼ਾ ਬਾਰਡਰ ਦੇ ਇਸ ਪਾਰ ਭੇਜਣ ਵਿਚ ਸਫਲ ਹੋ ਜਾਂਦੇ ਹਨ। ਬੈਠਕ ਵਿਚ ਅਹਿਮ ਫੈਸਲੇ ਲਏ ਗਏ ਹਨ ਜਿਨ੍ਹਾਂ ਵਿਚ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਆਉਣ ਵਾਲੇ ਸਮੇਂ ਵਿਚ ਡ੍ਰੋਨ ਦੀ ਮੂਵਮੈਂਟ ‘ਤੇ ਨਜ਼ਰ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਦੋ ਮਹੀਨਿਆਂ ‘ਚ 322.5 ਕਿਲੋ ਹੈਰੋਇਨ ਕੀਤੀ ਬਰਾਮਦ, 562 ਤਸਕਰ ਕੀਤੇ ਗ੍ਰਿਫਤਾਰ
ਅਰਪਿਤ ਸ਼ੁਕਲਾ ਨੇ ਸਪੱਸ਼ਟ ਕੀਤਾ ਕਿ ਬੀਤੇ ਦਿਨੀਂ ਬਾਰਡਰ ‘ਤੇ ਮਾਈਨਿੰਗ ਦੀਆਂ ਗੱਲਾਂ ਹੁੰਦੀਆਂ ਰਹੀਆਂ ਹਨ ਪਰ ਅਜਿਹਾ ਨਹੀਂ ਹੈ। ਬਾਰਡਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੁਲਿਸ ਤੇ ਬੀਐੱਸਐੱਫ ਦੋਵੇਂ ਹੀ ਅਲਰਟ ਹਨ। ਅਰਪਿਤ ਸ਼ੁਕਲਾ ਨੇ ਬਾਰਡਰ ‘ਤੇ ਕਿਸ ਵੀ ਤਰ੍ਹਾਂ ਦੀ ਮਾਈਨਿੰਗ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ADGP ਸ਼ੁਕਲਾ ਨੇ ਦੱਸਿਆ ਕਿ ਪੁਲਿਸ ਲਾਈਨ ਵਿਚ ਹੋਈ ਬੈਠਕ ਲਗਭਗ 3 ਘੰਟੇ ਤੱਕ ਚੱਲੀ। ਬੀਐੱਸਐੱਸ਼ ਤੇ ਪੰਜਾਬ ਪੁਲਿਸ ਵਿਚ ਤਾਲਮੇਲ ਦੇ ਚੱਲਦਿਆਂ ਘੁਸਪੈਠ ਕਾਫੀ ਘੱਟ ਹੋਈ ਹੈ। 2016 ਵਿਚ ਪਾਕਿ ਅੱਤਵਾਦੀ ਭਾਰਤ ਆ ਗਏ ਸਨ ਤੇ ਪਠਾਨਕੋਟ ਏਅਰਬੇ ਤੇ ਦੀਨਾਨਗਰ ਹਮਲਾ ਹੋਇਆ ਸੀ ਪਰ ਹੁਣ ਅਜਿਹਾ ਨਹੀਂ ਹੈ।