ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਅਦਾਲਤ ‘ਚ ਉਨ੍ਹਾਂ ਦੇ ਕਰੀਬੀ ਵਿਅਕਤੀ ਵੱਲੋਂ ਕੀਤੇ ਗਏ ਖੁਲਾਸੇ ਬਹੁਤ ਹੀ ਹੈਰਾਨ ਕਰਨ ਵਾਲੇ ਹਨ। ਓਨ ਚੌਧਰੀ ਨਾਂ ਦਾ ਇਹ ਵਿਅਕਤੀ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਸਲਾਹਕਾਰ ਹੈ ਅਤੇ ਇਮਰਾਨ ਦਾ ਕਰੀਬੀ ਵੀ ਰਿਹਾ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਖ਼ਿਲਾਫ਼ ਸਿਵਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਪਟੀਸ਼ਨ ਮੁਤਾਬਕ ਇਮਰਾਨ ਨੇ ਕਾਨੂੰਨ ਅਤੇ ਇਸਲਾਮ ਨੂੰ ਧਿਆਨ ‘ਚ ਰੱਖਦੇ ਹੋਏ ਬੁਸ਼ਰਾ ਬੀਬੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ 130 ਦਿਨਾਂ ਦੀ ਇੱਦਤ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਬੁਸ਼ਰਾ ਬੀਬੀ ਨਾਲ ਵਿਆਹ ਕਰ ਲਿਆ ਸੀ। ਓਨ ਚੌਧਰੀ ਨੇ ਅਦਾਲਤ ‘ਚ ਜੱਜ ਦੇ ਸਾਹਮਣੇ ਇਸ ਦੀ ਪੁਸ਼ਟੀ ਕੀਤੀ ਹੈ।
ਇਸਲਾਮ ਮੁਤਾਬਕ ਇੱਦਤ ਅਸਲ ਵਿੱਚ ਉਡੀਕ ਦਾ ਸਮਾਂ ਹੈ। ਤਲਾਕ ਤੋਂ ਬਾਅਦ ਇਨ੍ਹਾਂ ਦਿਨਾਂ ਵਿੱਚ ਔਰਤ ਅਣਵਿਆਹੀ ਰਹਿੰਦੀ ਹੈ। 1 ਜਨਵਰੀ 2018 ਨੂੰ ਜਦੋਂ ਇਮਰਾਨ ਅਤੇ ਬੁਸ਼ਰਾ ਬੀਬੀ ਦਾ ਵਿਆਹ ਹੋਇਆ ਤਾਂ ਓਨ ਚੌਧਰੀ ਉੱਥੇ ਮੌਜੂਦ ਸਨ। ਇਸ ਤੋਂ ਪਹਿਲਾਂ ਵਿਆਹ ਕਰਵਾਉਣ ਵਾਲੇ ਮੁਫਤੀ ਮੁਹੰਮਦ ਸਈਦ ਨੇ ਵੀ ਅਦਾਲਤ ਦੇ ਸਾਹਮਣੇ ਇਹ ਗੱਲ ਕਹੀ ਸੀ।
ਚੌਧਰੀ ਨੇ ਅਦਾਲਤ ਨੂੰ ਦੱਸਿਆ ਕਿ ਇਮਰਾਨ ਖਾਨ ਨੇ ਆਪਣੀ ਦੂਜੀ ਪਤਨੀ ਰੇਹਮ ਖਾਨ ਨੂੰ ਬੁਸ਼ਰਾ ਬੀਬੀ ਦੇ ਕਹਿਣ ‘ਤੇ ਤਲਾਕ ਦਿੱਤਾ ਸੀ। ਬੁਸ਼ਰਾ ਬੀਬੀ, ਜਿਸ ਨੂੰ ਅਕਸਰ ਜਾਦੂ-ਟੂਣੇ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਨੇ ਇਮਰਾਨ ਨੂੰ ਕਿਹਾ ਕਿ ਉਹ ‘ਬਿਹਤਰ ਭਵਿੱਖ’ ਲਈ ਰੇਹਮ ਖਾਨ ਨੂੰ ਤਲਾਕ ਦੇ ਦੇਵੇ। ਇਮਰਾਨ ਨੇ ਵੀ ਅੰਨ੍ਹੇਵਾਹ ਉਸਦੀ ਗੱਲ ਮੰਨੀ ਅਤੇ ਤੁਰੰਤ ਰੇਹਮ ਖਾਨ ਨੂੰ ਤਲਾਕ ਦੇ ਦਿੱਤਾ।
ਉਸ ਸਮੇਂ ਰੇਹਮ ਖਾਨ ਵਿਦੇਸ਼ ਵਿਚ ਸੀ, ਉਸ ਨੂੰ ਇਹ ਨਹੀਂ ਪਤਾ ਸੀ ਕਿ ਪਾਕਿਸਤਾਨ ਵਿਚ ਉਸ ਦੀ ਪਿੱਠ ਪਿੱਛੇ ਕੀ ਹੋ ਰਿਹਾ ਹੈ। ਇਮਰਾਨ ਖਾਨ ਨੇ ਉਸ ਨੂੰ ਈ-ਮੇਲ ਰਾਹੀਂ ਤਲਾਕ ਦੇ ਕਾਗਜ਼ ਭੇਜੇ ਸਨ। ਰੇਹਮ ਲਈ ਇਹ ਬਹੁਤ ਵੱਡਾ ਝਟਕਾ ਸੀ। ਦੱਸ ਦੇਈਏ ਕਿ ਤਲਾਕ ਤੋਂ ਬਾਅਦ ਇਮਰਾਨ ਖੁਦ ਵੀ ਚੈਨ ਦੀ ਨੀਂਦ ਨਹੀਂ ਸੌਂ ਪਾ ਰਹੇ ਸਨ। ਉਹ ਬਹੁਤ ਜ਼ਿਆਦਾ ਤਣਾਅ ਵਿਚ ਸਨ।
ਅਦਾਲਤ ਵਿਚ ਗਵਾਹੀ ਦਿੰਦੇ ਹੋਏ ਓਨ ਚੌਧਰੀ ਨੇ ਇਹ ਵੀ ਦੱਸਿਆ ਕਿ ਇਕ ਦਿਨ ਅਚਾਨਕ ਇਮਰਾਨ ਨੇ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਬੁਸ਼ਰਾ ਬੀਬੀ ਦੇ ਘਰ ਜਾਣਾ ਹੈ। ਅੱਗੇ ਕਿਹਾ, ‘ਅਚਾਨਕ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1 ਜਨਵਰੀ 2018 ਨੂੰ ਵਿਆਹ ਕਰਵਾਉਣਾ ਹੈ, ਇੰਤਜਾ਼ਮ ਕਰੋ। ਬੁਸ਼ਰਾ ਬੀਬੀ ਪਹਿਲਾਂ ਹੀ ਵਿਆਹੀ ਹੋਈ ਸੀ। ਅਜਿਹੀ ਹਾਲਤ ਵਿੱਚ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਪਰ ਇਮਰਾਨ ਨੇ ਭਰੋਸਾ ਦਿੱਤਾ ਕਿ ਉਸ ਦਾ ਤਲਾਕ ਹੋ ਗਿਆ ਹੈ। ਅਗਲੇ ਦਿਨ ਮੁਫਤੀ ਸਈਦ ਅਤੇ ਜ਼ੁਲਫੀ ਬੁਖਾਰੀ ਦੀ ਮੌਜੂਦਗੀ ਵਿੱਚ ਵਿਆਹ ਹੋਇਆ।
ਇਹ ਵੀ ਪੜ੍ਹੋ : ਲਾੜੇ ਨਾਲ ਹੋਇਆ ਧੋਖਾ, ਘਰਦਿਆਂ ਨੇ ਨਵਾਂ ਜੋੜਾ ਘਰੋਂ ਕੱਢਿਆ, ਚਰਚਾ ‘ਚ ਅਨੋਖਾ ਵਿਆਹ
ਜਦੋਂ ਮੁਫਤੀ ਸਈਦ ਨੇ ਇਮਰਾਨ ਤੋਂ ਬੁਸ਼ਰਾ ਬੀਬੀ ਦੇ ਤਲਾਕ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦਸਤਾਵੇਜ਼ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਇੱਦਤ ਦੀ ਮਿਆਦ ਖਤਮ ਹੋਣ ਵਿਚ ਲਗਭਗ ਡੇਢ ਮਹੀਨੇ ਦਾ ਸਮਾਂ ਬਾਕੀ ਹੈ। ਪਰ ਬੁਸ਼ਰਾ ਨੇ ਭਵਿੱਖਬਾਣੀ ਕੀਤੀ ਸੀ ਕਿ ਜੇ ਇਮਰਾਨ 2018 ਦੇ ਪਹਿਲੇ ਦਿਨ ਵਿਆਹ ਕਰਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਬਣ ਜਾਣਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਮਈ ਨੂੰ ਹੋਣੀ ਹੈ।
ਵੀਡੀਓ ਲਈ ਕਲਿੱਕ ਕਰੋ -: