ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸਲਾਮਾਬਾਦ ਦੇ ਮਰਗੱਲਾ ਪੁਲਿਸ ਸਟੇਸ਼ਨ ਦੇ ਇਕ ਮੈਜਿਸਟ੍ਰੇਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੀਫ ਇਮਰਾਨ ਖਾਨ ਖਿਲਾਫ ਗ੍ਰਿਫਟਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ 20 ਅਗਸਤ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੇਬਾ ਚੌਧਰੀ ਬਾਰੇ ਟਿੱਪਣੀ ਕਰਨ ਦੇ ਮਾਮਲੇ ਵਿਚ ਜਾਰੀ ਕੀਤਾ ਗਿਆ ਹੈ।
ਇਮਰਾਨ ਖਾਨ ਨੇ ਇਕ ਜਨਤਕ ਰੈਲੀ ਵਿਚ ਮਹਿਲਾ ਜੱਜ ਨੂੰ ਕਥਿਤ ਤੌਰ ‘ਤੇ ਧਮਕੀ ਦਿੱਤੀ ਸੀ। ਖਾਨ ਨੇ ਇਸਲਾਮਾਬਾਦ ਵਿਚ ਪਿਛਲੀ 20 ਅਗਸਤ ਨੂੰ ਇਕ ਰੈਲੀ ਵਿਚ ਆਪਣੇ ਸਹਿਯੋਗੀ ਸ਼ਹਿਬਾਜ਼ ਗਿੱਲ ਨਾਲ ਹੋਏ ਵਿਵਹਾਰ ਨੂੰ ਲੈ ਕੇ ਪੁਲਿਸ ਅਧਿਕਾਰੀਆਂ, ਚੋਣ ਕਮਿਸ਼ਨ ਤੇ ਸਿਆਸੀ ਮਾਹਿਰਾਂ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ। ਸ਼ਹਿਬਾਜ਼ ਗਿੱਲ ਨੂੰ ਦੇਸ਼ ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਇਮਰਾਨ ਖਾਨ ਨੇ ਇਸ ਦੌਰਾਨ ਜੱਜ ਜੇਬਾ ਚੌਧਰੀ ‘ਤੇ ਵੀ ਨਿਸ਼ਾਨਾ ਸਾਧਿਆ। ਖਾਨ ਨੇ ਰੈਲੀ ਵਿਚ ਜੱਜ ਜੇਬਾ ਨੂੰ ਲੈ ਕੇ ਕਿਹਾ ਸੀ ਤਿਆਰ ਰਹਿਣ ਕਿਉਂਕਿ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਸਟਿਸ ਜੇਬਾ ਨੇ ਕੈਪੀਟਲ ਟੈਰਿਟਰੀ ਪੁਲਿਸ ਦੇ ਕਹਿਣ ‘ਤੇ ਸ਼ਹਿਬਾਜ਼ ਗਿੱਲ ਦੀ ਦੋ ਦਿਨ ਦੀ ਹਿਰਾਸਤ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਬਾਅਦ ਇਮਰਾਨ ਖਾਨ ‘ਤੇ ਅੱਤਵਾਦੀ ਰੋਕੂ ਨਿਯਮ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਰਾਦਾ ਮਹਿਲਾ ਜੱਜ ਨੂੰ ਧਮਕੀ ਦੇਣਾ ਨਹੀਂ ਸੀ। ਉਹ ਉਨ੍ਹਾਂ ਤੋਂ ਵਿਅਕਤੀਗਤ ਰੂਪ ਨਾਲ ਮਿਲਣ ਤੇ ਮਾਫੀ ਮੰਗਣ ਲਈ ਤਿਆਰ ਹਨ।
ਵੀਡੀਓ ਲਈ ਕਲਿੱਕ ਕਰੋ -: