ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਗ੍ਰਿਫਤਾਰ ਹੋ ਗਏ ਸਨ। ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈਕੋਰਟ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ। ਉਹ ਇਕ ਮਾਮਲੇ ਵਿਚ ਪੇਸ਼ੀ ਲਈ ਹਾਈਕੋਰਟ ਪਹੁੰਚੇ ਸਨ। ਇਸ ਦੌਰਾਨ ਪਾਕਿਸਤਾਨੀ ਰੇਂਜਰਲ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਮਰਾਨ ਖਾਨ ‘ਤੇ ਲਗਭਗ 140 ਤੋਂ ਵੱਧ ਮਾਮਲੇ ਚੱਲ ਰਹੇ ਹਨ। ਇਮਰਾਨ ਦੀ ਗ੍ਰਿਫਤਾਰੀ ਲਈ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ 1 ਮਈ ਨੂੰ ਵਾਰੰਟ ਜਾਰੀ ਕੀਤਾ ਸੀ।
ਅੱਜ ਅਸੀਂ ਤੁਹਾਨੂੰ ਇਮਰਾਨ ਖਾਨ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਦੱਸਣ ਜਾ ਰਹੇ ਹਾਂ। ਗਆਲ 1987-88 ਦੀ ਹੈ। ਇਮਰਾਨ ਖਾਨ ਪਾਕਿਸਤਾਨ ਦੇ ਕ੍ਰਿਕਟਰ ਸਨ। ਮੈਚ ਦੇ ਸਿਲਸਿਲੇ ਵਿਚ ਇਮਰਾਨ ਇੰਗਲੈਂਡ ਸਨ। ਉਥੇ ਲੰਦਨ ਦੇ ਉਕ ਸਟ੍ਰੀਟ ਨਾਈਟ ਕਲੱਬ ਵਿਚ ਉਨ੍ਹਾਂ ਦੀ ਮੁਲਾਕਤ ਸੀਤਾ ਵ੍ਹਾਈਟ ਨਾਲ ਹੋਈ। ਸੀਤਾ ਇਟਲੀ ਦੀ ਰਹਿਣ ਵਾਲੀ ਸੀ ਤੇ ਵਿਆਹੁਤਾ ਸੀ। ਦੋਵਾਂ ਵਿਚ ਪਿਆਰ ਹੋ ਗਿਆ ਤੇ ਕੁਝ ਸਮੇਂ ਅਫੇਅਰ ਚੱਲਿਆ ਫਿਰ ਵੱਖ ਹੋ ਗਏ।
ਦੋਵੇਂ ਆਖਰੀ ਵਾਰ 1991 ਵਿਚ ਮਿਲੇ ਸਨ। ਸੀਤਾ ਨੇ ਇਸ ਮੁਲਾਕਾਤ ਵਿਚ ਇਮਰਾਨ ਨੂੰ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ। ਇਮਰਾਨ ਪੁੱਤਰ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਸੀਤਾ ਦੀ ਜਾਂਚ ਕਰਵਾਈ। ਜਾਂਚ ਰਿਪੋਰਟ ਆਉਣ ‘ਤੇ ਇਮਰਾਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਤੇ ਪਤਾ ਲੱਗਾ ਕਿ ਸੀਤਾ ਦੇ ਪੇਟ ਵਿਚ ਧੀ ਹੈ। ਇਮਰਾਨ ਨੇ ਅਬਾਰਸ਼ਨ ਕਰਵਾਉਣ ਲਈ ਕਿਹਾ ਪਰ ਸੀਤਾ ਨਹੀਂ ਮੰਨੀ।ਇਮਰਾਨ ਉਨ੍ਹਾਂ ਨੂੰ ਛੱਡ ਕੇ ਚਲੇ ਗਏ। ਕੁਝ ਮਹੀਨਿਆਂ ਬਾਅਦ ਸੀਤਾ ਨੇ ਧੀ ਨੂੰ ਜਨਮ ਦਿੱਤਾ।
ਸੀਤਾ ਨੇ ਧੀ ਦਾ ਨਾਂ ਟਾਇਰੀਅਨ ਖਾਨ ਵ੍ਹਾਈਟ ਰੱਖਿਆ। ਧੀ ਨੂੰ ਇਮਰਾਨ ਨੇ ਸਵੀਕਾਰ ਨਹੀਂ ਕੀਤਾ। ਸੀਤਾ ਨੇ ਕਾਨੂੰਨੀ ਲੜਾਈ ਲੜੀ ਤੇ ਕੈਲੀਫੋਰਨੀਆ ਦੀ ਇਕ ਅਦਾਲਤ ਨੇ ਇਮਰਾਨ ਨੂੰ ਟਾਇਰੀਅਨ ਖਾਨ ਵ੍ਹਾਈਟ ਦਾ ਪਿਤਾ ਐਲਾਨਿਆ।
1995 ਵਿਚ ਗਰਲਫ੍ਰੈਂਡ ਸੀਤਾ ਤੇ ਧੀ ਟਾਇਰੀਅਨ ਨੂੰ ਛੱਡ ਕੇ ਇਮਰਾਨ ਨੇ 42 ਦੀ ਉਮਰ ਵਿਚ ਬ੍ਰਿਟੇਨ ਦੇ ਅਰਬਪਤੀ ਜੇਮਸ ਗੋਲਡਸਮਿਥ ਦੀ ਧੀ ਜੇਮਿਲਾ ਨਾਲ ਵਿਆਹ ਕੀਤਾ।ਪੇਸ਼ੇ ਤੋਂ ਪੱਤਰਕਾਰ ਜੇਮਿਲਾ 2004 ਤੱਕ ਇਮਰਾਨ ਨਾਲ ਰਹੀ। ਬਾਅਦ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਖਾਨ ਨਾਲ ਰਹਿਣ ਦੌਰਾਨ ਜੇਮਿਲਾ ਨੂੰ ਸੁਲੇਮਾਨ ਤੇ ਕਾਸਿਮ ਨਾਂ ਦੇ ਦੋ ਬੱਚੇ ਹੋਏ। ਫਿਰ ਜੇਮਿਮਾ ਬ੍ਰਿਟੇਨ ਵਾਪਸ ਪਰਤ ਆਈ।
ਜੇਮਿਮਾ ਨੇ ਕਿਹਾ ਕਿ ਪਾਕਿਸਤਾਨ ਵਿਚ ਰਹਿਣ ਦੌਰਾਨ ਮੈਨੂੰ ਲੈ ਕੇ ਹਾਲਾਤ ਲਗਾਤਾਰ ਖਰਾਬ ਹੋਣ ਲੱਗੇ ਸਨ। ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਛੱਡਣ ਵਿਚ ਭਲਾਈ ਹੈ। ਮੈਨੂੰ ਸਿਆਸੀ ਤੌਰ ਤੋਂ ਝੂਠੇ ਦੋਸ਼ਾਂ ਵਿਚ ਜੇਲ੍ਹ ਦੀ ਧਮਕੀ ਵੀ ਦਿੱਤੀ ਗਈ ਸੀ। ਮੇਰੇ ‘ਤੇ ਪੁਰਾਣੀਆਂ ਚੀਜ਼ਾਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ ਜੋ ਪਾਕਿਸਤਾਨ ਵਿਚ ਕੁਝ ਗੈਰ-ਜ਼ਮਾਨਤੀ ਅਪਰਾਧਾਂ ‘ਚੋਂ ਇਕ ਹੈ।
ਇਮਰਾਨ ਦਾ ਦੂਜਾ ਵਿਆਹ 2015 ਵਿਚ ਰੇਹਮ ਖਾਨ ਨਾਲ ਹੋਇਆ। ਦੋਵਾਂ ਦਾ ਇਹ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲਿਆ। ਖਾਨ ਇਕ ਪੱਤਰਕਾਰ ਹੈ। ਰੇਹਮ ਦਾ ਵੀ ਇਹ ਦੂਜਾ ਵਿਆਹ ਸੀ। ਇਮਰਾਨ ਤੇ ਰੇਹਮ ਨੇ ਵਿਆਹ ਦੇ 9 ਮਹੀਨਿਆਂ ਬਾਅਦ 30 ਅਕਤੂਬਰ 2015 ਨੂੰ ਹੀਤਲਾਕ ਲੈ ਲਿਆ।
ਇਮਰਾਨ ਖਾਨ ਨੇ ਪੰਜਾਬ ਦੇ ਸਿਆਸੀ ਘਰਾਨੇ ਨਾਲ ਸਬੰਧ ਰੱਖਣ ਵਾਲੀ ਬੁਸ਼ਰਾ ਬੀਬੀ ਨਾਲ 2018 ਵਿਚ ਤੀਜਾ ਵਿਆਹ ਕੀਤਾ। ਬੁਸ਼ਰਾ ਦਾ ਵੀ ਇਹ ਦੂਜਾ ਵਿਆਹ ਸੀ।ਹੁਣ ਜਿਹੇ ਪਾਕਿਸਤਾਨ ਦੀ ਸਿਆਸਤ ਵਿਚ ਬੁਸ਼ਰਾ ਦੀ ਖੂਬ ਚਰਚਾ ਹੋਈ। ਦੋਸ਼ ਲੱਗਾ ਕਿ ਪਤੀ ਇਮਰਾਨ ਦੀ ਕੁਰਸੀ ਬਚਾਉਣ ਲਈ ਪ੍ਰਧਾਨ ਮੰਤਰੀ ਰਿਹਾਇਸ਼ ਵਿਚ ਬੁਸ਼ਰਾ ਜ਼ਿੰਦਾ ਮੁਰਗਾ ਜਲਾ ਰਹੀ ਹੈ। ਜਾਦੂ ਟੂਣਾ ਕਰ ਰਹੀ ਹੈ। ਬੁਸ਼ਰਾ ਤੇ ਇਮਰਾਨ ਦੀ ਮੁਲਾਕਾਤ 2015 ਵਿਚ ਹੋਈ ਸੀ। ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ।
ਇਹ ਵੀ ਪੜ੍ਹੋ : UK : ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ 16 ਲੋਕ
ਇਮਰਾਨ ਖਾਨ ਨਾਲ ਵਿਆਹ ਤੋਂ ਪਹਿਲਾਂ ਬੁਸ਼ਰਾ ਬੀਬੀ ਨੇ ਖਾਵਰ ਮਨੇਕਾ ਨਾਲ ਵਿਆਹ ਕੀਤਾ ਸੀ। ਮਨੇਕਾ ਪਾਕਿਸਤਾਨ ਦਾ ਇਕ ਰਸੂਖਦਾਰ ਜਮੀਂਦਾਰ ਪਰਿਵਾਰ ਹੈ। ਖਾਵਰ ਮਨੇਕਾ ਸੀਨੀਅਰ ਕਸਟਮ ਅਧਿਕਾਰੀ ਸੀ, ਜੋ ਬੇਨਜ਼ੀਰ ਭੁੱਟੋ ਸਰਕਾਰ ਵਿਚ ਮੰਤਰੀ ਰਹੇ ਗੁਲਾਮ ਮੁਹੰਮਦ ਮਨੇਕਾ ਦੇ ਬੇਟੇ ਹਨ। ਬੁਸ਼ਰਾ ਸ਼ੁਰੂ ਵਿਚ ਆਧੁਨਿਕ ਵਿਚਾਰਾਂ ਦੀ ਸੀਪਰ ਬਾਅਦ ਵਿਚ ਅਧਿਆਤਮ ਵਲ ਜੁੜ ਗਈ।
ਵੀਡੀਓ ਲਈ ਕਲਿੱਕ ਕਰੋ -: