ਲੁਧਿਆਣਾ ਦੇ ਹੈਬੋਵਾਲ ਦੇ ਦੁਰਗਾਪੁਰ ਇਲਾਕੇ ਵਿਚ ਸ਼ਨੀਵਾਰ ਰਾਤ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਨੇ ਸਰਕਾਰੀ ਕਾਰਬਾਈਨ ਨਾਲ ਗੋਲੀਆਂ ਮਾਰ ਕੇ ਮਹਿਲਾ ਦੀ ਹੱਤਿਆ ਕਰ ਦਿੱਤੀ ਤੇ ਖੁਦ ਨੂੰ ਵੀ ਗੋਲੀ ਮਾਰ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠਾ ਹੋ ਗਏ। ਲੋਕਾਂ ਨੇ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਭਰਤੀ ਕਰਵਾਇਆ। ਉਸ ਦੀ ਹਾਲਤ ਗੰਭੀਰ ਹੈ। ਮਹਿਲਾ ਦੀ ਪਛਾਣ ਹੈਬੋਵਾਲ ਦੁਰਗਾਪੁਰੀ ਨਿਵਾਸੀ ਨਿਧੀ (31) ਵਜੋਂ ਹੋਈ ਹੈ ਜਦੋਂ ਕਿ ਜ਼ਖਮੀ ਮੁਲਾਜ਼ਮ ਸਿਮਰਨ ਪਾਲ ਪੁਲਿਸ ਲਾਈਨ ਵਿਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਹੈ। ਸੂਚਨਾ ਮਿਲਣ ‘ਤੇ ਸੀਨੀਅਰ ਅਧਿਕਾਰੀ ਤੇ ਥਾਣਾ ਹੈਬੋਵਾਲ ਦੀ ਮੌਕੇ ‘ਤੇ ਪੁੱਜੀ।
ਜਾਣਕਾਰੀ ਮੁਤਾਬਕ ਨਿਧੀ ਮੂਲ ਤੌਰ ਤੋਂ ਗੁਰੂਗ੍ਰਾਮ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਜਨਤਾ ਨਗਰ ਇਲਾਕੇ ਵਿਚ ਹੋਇਾ ਸੀ। ਨਿਧੀ ਦਾ 11 ਸਾਲ ਦਾ ਪੁੱਤਰ ਤੇ ਢਾਈ ਸਾਲ ਦੀ ਇੱਕ ਧੀ ਹੈ। ਨਿਧੀ ਦਾ ਪਤੀ ਲਗਭਗ 3 ਸਾਲ ਪਹਿਲਾਂ ਸਾਊਥ ਅਫਰੀਕਾ ਗਿਆ ਸੀ। ਨਿਧੀ ਦੁਰਗਾਪੁਰ ਵਿਚ ਕਿਰਾਏ ‘ਤੇ ਰਹਿ ਰਹੀ ਸੀ। ਸ਼ਨੀਵਾਰ ਰਾਤ ਲਗਭਗ 8 ਵਜੇ ਉਹ ਬੱਚਿਆਂਨਾਲ ਘਰ ਵਿਚ ਹੀ ਸੀ। ਇਸੇ ਦੌਰਾਨ ਹੈੱਡ ਕਾਂਸਟੇਬਲ ਸਿਮਰਨ ਪਾਲ ਸਰਕਾਰੀ ਕਾਰਬਾਈਨ ਲੈ ਕੇ ਉਸ ਦੇ ਘਰ ਪੁੱਜਾ ਤੇ 3-4 ਗੋਲੀਆਂ ਚਲਾ ਦਿਤੀਆਂ। ਗੋਲੀਆਂ ਲੱਗਦੇ ਹੀ ਨਿਧੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਉਹ ਖੂਨ ਨਾਲ ਲੱਥਪੱਥ ਹੋ ਗਿਆ। ਗੋਲੀਆਂ ਤੇ ਬੱਚਿਆਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਦੋਵਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਨਿਧੀ ਦੀ ਮੌਤ ਹੋ ਚੁੱਕੀ ਸੀ । ਲੋਕਾਂ ਨੇ ਜ਼ਖਮੀ ਸਿਮਰਨ ਨੂੰ ਹਸਪਤਾਲ ਭਰਤੀ ਕਰਵਾਇਆ।
ਜਿਸ ਸਮੇਂ ਸਿਮਰਨ ਹਥਿਆਰ ਲੈ ਕੇ ਪੁੱਜਾ ਨਿਧੀ ਦਾ 11 ਸਾਲ ਦਾ ਬੇਟਾ ਤੇ ਢਾਈ ਸਾਲ ਦੀ ਬੇਟੀ ਮਾਂ ਨਾਲ ਖੇਡ ਰਹੇ ਸਨ। ਉਦੋਂ ਦੋਸ਼ੀ ਨੇ ਗੋਲੀਆਂ ਚਲਾ ਦਿੱਤੀਆਂ। ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਮਾਂ ਨੇ ਦਮ ਤੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਕਾਨ ਮਾਲਕ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਕਿਹਾ ਕਿ ਨਿਧੀ ਤੇ ਸਿਮਰਨ ਡੇਢ ਸਾਲ ਤੋਂ ਇਸ ਮਕਾਨ ਵਿਚ ਇਕੱਠੇ ਰਹਿ ਹੇ ਸਨ। ਦੋਵਾਂ ਨੇ ਖੁਦ ਨੂੰ ਪਤੀ-ਪਤਨੀ ਦੱਸਿਆ ਸੀ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਸੀ ਕਿ ਦੋਵਾਂ ਨੇ ਝੂਠ ਬੋਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਮਾਨ ਸਰਕਾਰ ਦਾ ਦਿਖਣ ਲੱਗਾ ਖੌਫ਼, ‘ਆਪ’ ਸਮਰਥਕ ਨੇ ਕਿਹਾ-‘ਬਿਨਾਂ ਰਿਸ਼ਵਤ ਦੇ ਹੋਈ ਰਜਿਸਟਰੀ’
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਿਧੀ ਦੀ ਹੱਤਿਆ ਦੇ ਪਿੱਛੇ ਕੀ ਕਾਰਨ ਹੈ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਨਿਧੀ ਦਾ ਪਤੀ ਵਿਦੇਸ਼ ‘ਚ ਰਹਿੰਦਾ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਿਮਰਨ ਪਾਲ ਦਾ ਨਿਧੀ ਨਾਲ ਕੀ ਰਿਸ਼ਤਾ ਹੈ, ਇਸ ਬਾਰੇ ਕੋਈ ਖੁਲਾਸ ਨਹੀਂ ਹੋਇਆ। ਜਾਂਚ ਤੋਂ ਬਾਅਦ ਹੀ ਕੋਈ ਖੁਲਾਸਾ ਹੋਵੇਗਾ।