ਬਠਿੰਡਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਵਿਅਕਤੀ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਮੇ ਸਮੇਂ ਤੋਂ ਆਪਣੀ ਪਤਨੀ ਨਾਲ ਝਗੜੇ ਕਾਰਨ ਮਾਨਸਿਕ ਤਣਾਅ ਵਿੱਚ ਸੀ। ਜਦੋਂ ਉਹ ਆਪਣੀ ਪਤਨੀ ਨੂੰ ਲੈਣ ਗਿਆ ਜੋ ਆਪਣੇ ਪੇਕੇ ਘਰ ਗਈ ਹੋਈ ਸੀ ਤਾਂ ਉਸਦੇ ਸਹੁਰੇ ਵਾਲਿਆਂ ਨੇ ਉੱਥੇ ਉਸਦੀ ਕੁੱਟਮਾਰ ਕੀਤੀ। ਇਸ ਪਰੇਸ਼ਾਨੀ ਕਾਰਨ ਉਸ ਨੇ ਘਰ ਵਿੱਚ ਮੌਜੂਦ ਲਾਇਸੈਂਸੀ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਪਤਨੀ ਸਮੇਤ 3 ਨੂੰ ਨਾਮਜ਼ਦ ਕੀਤਾ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਮ੍ਰਿਤਕ ਦੀ ਪਛਾਣ ਜ਼ਿਲਾ ਦੇ ਪਿੰਡ ਅਬਲੂ ਦੇ ਕੋਠੇ ਫੂਲਾ ਸਿੰਘ ਵਾਲਾ ਦੇ ਵਾਸੀ ਚਿਰਾਗਦੀਨ (28) ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਸਦੇ ਪਿਤਾ ਸਚਖੰਡ ਸਿੰਘ ਨੇ ਦੱਸਿਆ ਕਿ ਚਿਰਾਗਦੀਨ ਦਾ ਵਿਆਹ ਪਿੰਡ ਬਦਲੀਆਣਾ ਦੀ ਰਹਿਣ ਵਾਲੀ ਕੁਲਦੀਪ ਕੌਰ ਨਾਲ ਹੋਇਆ ਸੀ। ਘਰੇਲੂ ਮਾਮਲਿਆਂ ਨੂੰ ਲੈ ਕੇ ਪਤੀ -ਪਤਨੀ ਦੋਵਾਂ ਵਿੱਚ ਝਗੜਾ ਚੱਲ ਰਿਹਾ ਸੀ। ਇਸ ਦੇ ਕਾਰਨ ਨੂੰਹ ਕੁਲਦੀਪ ਕੌਰ ਆਪਣੇ ਪੇਕੇ ਘਰ ਚਲੀ ਗਈ ਅਤੇ ਰਹਿਣ ਲੱਗੀ। ਇਸ ਤੋਂ ਬਾਅਦ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਹ ਵੀ ਪੜ੍ਹੋ : ਪਾਰਕਿੰਗ ਠੇਕੇਦਾਰਾਂ ਨੂੰ ਇੱਕ ਹਫ਼ਤੇ ਦਾ ਨੋਟਿਸ, ਨਵੇਂ ਬਦਲਾਅ ਲਾਗੂ ਨਾ ਕੀਤੇ ਤਾਂ ਹੋਵੇਗੀ ਕਾਰਵਾਈ
ਪਿਛਲੇ ਦਿਨੀਂ ਉਸ ਦੀ ਪਤਨੀ ਕੁਲਦੀਪ ਕੌਰ ਨੇ ਆਪਣੇ ਭਰਾਵਾਂ ਰਣਜੀਤ ਸਿੰਘ ਅਤੇ ਜਗਸੀਰ ਸਿੰਘ ਨਾਲ ਮਿਲ ਕੇ ਪੁੱਤਰ ਨਾਲ ਝਗੜਾ ਕੀਤਾ ਅਤੇ ਇੱਥੋਂ ਤੱਕ ਕਿ ਉਸ ਨਾਲ ਬਦਸਲੂਕੀ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਬਹੁਤ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗਾ। ਇਸ ਪਰੇਸ਼ਾਨੀ ਕਾਰਨ 31 ਅਗਸਤ ਨੂੰ ਉਸ ਦੇ ਬੇਟੇ ਚਿਰਾਗਦੀਨ ਨੇ ਘਰ ਵਿੱਚ ਪਈ ਲਾਇਸੈਂਸੀ 12 ਬੋਰ ਦੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਇਸ ਮਾਮਲੇ ਵਿੱਚ ਪੁਲਿਸ ਥਾਣਾ ਨੇਹੀਆਂਵਾਲਾ ਨੇ ਮ੍ਰਿਤਕ ਦੇ ਪਿਤਾ ਸੱਚਖੰਡ ਦੇ ਬਿਆਨ ‘ਤੇ ਪਤਨੀ ਕੁਲਦੀਪ ਕੌਰ ਅਤੇ ਉਸਦੇ ਦੋ ਭਰਾਵਾਂ ਰਣਜੀਤ ਸਿੰਘ ਅਤੇ ਜਗਸੀਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ‘ਚ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਦੇ ਵਿਵਾਦ ‘ਤੇ ਕੈਪਟਨ ਨਾਲ ਬੈਠਕ ਹੋਈ ਖਤਮ, ਕਿਹਾ-ਮੰਤਰੀਆਂ ਦੀ ਨਾਰਾਜ਼ਗੀ ਦੂਰ ਕਰਨ CM