ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਨੌਜਵਾਨ ਪਿਆਰ ਲਈ ਰਵੀ ਤੋਂ ‘ਰਿਆ’ ਬਣ ਗਿਆ। ਉਸ ਨੇ ਆਪਣਾ ਲਿੰਗ ਬਦਲਵਾ ਲਿਆ ਪਰ ਜਿਸ ਲਈ ਉਸ ਨੇ ਇਹ ਕੀਤਾ, ਉਹ ਹੁਣ ਉਸ ਨੂੰ ਅਪਨਾ ਨਹੀਂ ਰਿਹਾ ਹੈ। ਇਸ ਲਈ ਰਵੀ ਉਰਫ ਰੀਆ ਨੇ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਹੈ। ਰਵੀ ਤੋਂ ਰਿਆ ਬਣਿਆ ਨੌਜਵਾਨ ਅੰਮ੍ਰਿਤਸਰ ਦਾ ਹੈ। ਉਸ ਨੂੰ ਠੁਕਰਾਉਣ ਵਾਲਾ ਲੜਕਾ ਜਲੰਧਰ ਦੇ ਜੰਡਿਆਲਾ ਪਿੰਡ ਦਾ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਵਿਚ ਜੌਬ ਕਰਦੇ ਹੋਏ ਰਵੀ 3 ਸਾਲ ਪਹਿਲਾਂ ਜੰਡਿਆਲਾ ਦੇ ਰਹਿਣ ਵਾਲੇ ਅਰਜੁਨ ਦੇ ਸੰਪਰਕ ਵਿਚ ਆਇਆ। ਦੋਵਾਂ ਵਿਚ ਪਿਆਰ ਹੋ ਗਿਆ ਤੇ ਸਮਲਿੰਗੀ ਸਬੰਧ ਬਣ ਗਏ। ਇਸ ਤੋਂ ਬਾਅਦ ਰਵੀ ਲਿੰਗ ਬਦਲਵਾ ਕੇ ਅਰਜੁਨ ਲਈ ਰਿਆ ਬਣ ਗਿਆ ਤਾਂ ਕਿ ਅਰਜੁਨ ਤੇ ਸਮਾਜ ਨੂੰ ਉਸ ਤੋਂ ਕੋਈ ਦਿੱਕਤ ਨਾ ਹੋਵੇ ਪਰ ਹੁਣ ਅਰਜੁਨ ਰਿਆ ਨੂੰ ਅਪਨਾਉਣ ਲਈ ਤਿਆਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਰਿਆ ਨੇ ਦੱਸਿਆ ਕਿ ਅਰਜੁਨ ਨੇ ਹੀ ਉਸ ਦਾ ਨਾਂ ਰਿਆ ਜੱਟੀ ਰੱਖਿਆ ਸੀ। ਦੋਵਾਂ ਨੇ ਤਿੰਨ ਸਾਲ ਪਹਿਲਾਂ ਵਿਆਹ ਵੀ ਕੀਤਾ ਸੀ ਤੇ ਦੋਵੇਂ ਇਕੱਠੇ ਰਹਿਣ ਲੱਗੇ ਸਨ। ਅਰਜੁਨ ਦੇ ਪਰਿਵਾਰ ਨੇ ਵੀ ਉਸ ਨੂੰ ਅਪਨਾ ਲਿਆ ਸੀ ਪਰ ਹੁਣ ਅਰਜੁਨ ਉਸ ਨੂੰ ਅਪਨਾਉਣ ਲਈ ਤਿਆਰ ਨਹੀਂ ਹੈ। ਰਿਆ ਨੇ ਅਰਜੁਨ ‘ਤੇ ਦੋਸ਼ ਲਗਾਏ ਕਨ ਕਿ ਉਹ ਉਸ ਨੂੰ ਕਿੰਨਰਾਂ ਕੋਲ ਛੱਡਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਭਲਕੇ 10 ਵਜੇ, ਸਪੀਕਰ ਸੰਧਵਾਂ ਨੇ ਸਾਰੇ ਮੈਂਬਰਾਂ ਨੂੰ ਮੌਜੂਦ ਰਹਿਣ ਲਈ ਕਿਹਾ
ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਬੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਰਵੀ ਨੇ ਆਪਣਾ ਜੈਂਡਰ ਚੇਂਜ ਕਰਵਾਇਆ ਤੇ ਹੁਣ ਲੜਕੇ ਨੇ ਉਸ ਨੂੰ ਅਪਨਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ। ਜੋ ਦੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।