ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ, ਇਸੇ ਅਧੀਨ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਰਿਸ਼ਵਤ ਲੈਣ ਦੇ ਦੋਸ਼ ਵਿਚ ਐੱਸ. ਟੀ. ਐੱਫ. ਨੇ ਥਾਣਾ ਲੋਪੋਕੇ ਦੇ ਇਚਾਰਜ ਨੂੰ ਗ੍ਰਿਫਤਾਰ ਕੀਤਾ ਹੈ।
ਦੋਸ਼ੀ ਐਡੀਸ਼ਨਲ ਐੱਸਐੱਚਓ ਦੀ ਪਛਾਣ ਐੱਸਆਈ ਨਰਿੰਦਰ ਸਿੰਘ ਵਜੋਂ ਹੋਈ ਹੈ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਐੱਸਟੀਐੱਫ ਦੀ ਪੁਲਿਸ ਨਸ਼ਾ ਸਮਗੱਲਰ ਨੂੰ ਫੜਨ ਉਸ ਦੇ ਘਰ ਪਹੁੰਚੀ।
ਜਾਣਕਾਰੀ ਮੁਤਾਬਕ ਐੱਸਟੀਐੱਫ ਨੇ ਦੋ ਦਿਨ ਪਹਿਲਾਂ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡਾਂ ਵਿਚ ਕਾਰਵਾਈ ਕਰਦੇ ਹੋਏ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਨੂੰ ਗ੍ਰਿਫਤਾਰ ਕਰਨ ਲਈ ਐੱਸਟੀਐੱਫ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਪੁਲਿਸ ਸੁਰਮੁਖ ਸਿੰਘ ਤੇ ਦਿਲਬਾਗ ਸਿੰਘ ਬੱਗੋ ਦੇ ਘਰ ‘ਤੇ ਵੀ ਪਹੁੰਚੀ। ਸੁਰਮੁਖ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਪੁਲਿਸ ਨੂੰ ਦੇਖਦੇ ਹੀ ਬੋਲ ਪਈ, ਪ੍ਰੋਟੈਕਸ਼ਨ ਮਨੀ ਦੇ ਦਿੱਤੀ ਹੈ, ਫਿਰ ਕਿਉਂ ਆਏ ਹੋ। ਐੱਸਟੀਐੱਫ ਨੇ ਇਸ ਦੇ ਬਾਅਦ ਸੁਰਮੁਖ ਨੂੰ ਗ੍ਰਿਫਤਾਰ ਕੀਤਾ ਤੇ ਪੁੱਛਗਿਛ ਸ਼ੁਰੂ ਕਰ ਦਿੱਤੀ।
ਪੁੱਛਗਿਛ ਵਿਚ ਸੁਰਮੁਖ ਨੇ ਦੱਸਿਆ ਕਿ ਮਈ ਮਹੀਨੇ ਵਿਚ ਉਸ ਨੇ ਥਾਣਾ ਲੋਪੋਕੇ ਦੇ ਐਡੀਸ਼ਨਲ ਐੱਸਐੱਚਓ ਨਰਿੰਦਰ ਸਿੰਘ ਨੂੰ 10 ਲੱਖ ਰੁਪਏ ਪ੍ਰੋਟੈਕਸ਼ਨ ਮਨੀ ਵਜੋਂ ਦਿੱਤੇ ਸਨ ਤਾਂ ਜੋ ਪੁਲਿਸ ਉਸ ਨੂੰ ਵਾਰ-ਵਾਰ ਤੰਗ ਨਾ ਕਰਨ। ਇਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੱਸ ਦੇਈਏ ਕਿ ਅਜੇ ਬੀਤੇ ਦਿਨੀਂ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ ਸਣੇ 6 ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ।
ਸੁਰਮੁਖ ਸਿੰਘ ਤੇ ਦਿਲਬਾਗ ਸਿੰਘ ਉਹੀ ਸਮੱਗਲਰ ਹਨ ਜੋ ਪਾਕਿਸਤਾਨ ਤੋਂ ਨਸ਼ੇ ਨਾਲ ਹਥਿਆਰ ਵੀ ਮੰਗਵਾਉਂਦੇ ਸਨ। ਆਈਈਡੀ ਦੇ 4 ਖੇਪ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ ਸਨ ਜਿਨ੍ਹਾਂ ਵਿਚੋਂ ਤਿੰਨ ਨੂੰ ਪੰਜਾਬ ਪੁਲਿਸ ਨੇ ਰਿਕਵਰ ਕਰ ਲਿਆ ਸੀ ਤੇ ਚੌਥੇ ਆਈਈਡੀ ਦਾ ਬਲਾਸਟ ਲੁਧਿਆਣਾ ਦੀ ਜ਼ਿਲ੍ਹਾ ਕੋਰਟ ਵਿਚ ਹੋਇਆ ਸੀ।