ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਦੋ ਸਰਬ ਪਾਰਟੀ ਮੀਟਿੰਗਾਂ ਹੋ ਸਕਦੀਆਂ ਹਨ। ਇਹ ਦੋਵੇਂ ਬੈਠਕਾਂ 28 ਨਵੰਬਰ ਨੂੰ ਹੋਣਗੀਆਂ। ਪਹਿਲੀ ਸਵੇਰੇ 11.30 ਵਜੇ ਕੇਂਦਰ ਵੱਲੋਂ ਬੁਲਾਈ ਜਾਵੇਗੀ। ਜਿਸ ਵਿੱਚ ਦੋਵਾਂ ਸਦਨਾਂ (ਰਾਜ ਸਭਾ ਅਤੇ ਲੋਕ ਸਭਾ) ਦੀਆਂ ਸਾਰੀਆਂ ਪਾਰਟੀਆਂ ਦੇ ਆਗੂ ਹਿੱਸਾ ਲੈਣਗੇ। ਇਸ ਤੋਂ ਬਾਅਦ ਉਸੇ ਦਿਨ ਸ਼ਾਮ 7 ਵਜੇ ਲੋਕ ਸਭਾ ਸਪੀਕਰ ਦੀ ਮੀਟਿੰਗ ਹੋਵੇਗੀ। ਇਸ ਵਿੱਚ ਪੀਐਮ ਮੋਦੀ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 23 ਦਸੰਬਰ ਨੂੰ ਖਤਮ ਹੋਣ ਦੀ ਸੰਭਾਵਨਾ ਹੈ।
ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ। ਸੰਸਦ ਦੇ ਬਾਹਰ ਕਿਸਾਨ ਅਤੇ ਅੰਦਰ ਵਿਰੋਧੀ ਧਿਰ ਵੀ ਐਮਐਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਸਰਕਾਰ ਨੂੰ ਘੇਰਨ ਲਈ ਤਿਆਰ ਹੈ। ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਲਿਖੀ ਆਪਣੀ ਖੁੱਲ੍ਹੀ ਚਿੱਠੀ ‘ਚ ਲਿਖਿਆ ਕਿ ਸੰਘਰਸ਼ ਅਜੇ ਖਤਮ ਨਹੀਂ ਹੋਇਆ ਹੈ, ਐਮਐਸਪੀ ਦਾ ਮੁੱਦਾ ਅਜੇ ਲਟਕਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਸ ਤੋਂ ਇਲਾਵਾ ਵਿਰੋਧੀ ਧਿਰ ਮਹਿੰਗਾਈ ਨੂੰ ਲੈ ਕੇ ਵੀ ਸਰਕਾਰ ਨੂੰ ਘੇਰ ਸਕਦੀ ਹੈ। ਈਡੀ ਅਤੇ ਸੀਬੀਆਈ ਦੇ ਡਾਇਰੈਕਟਰਾਂ ਦਾ ਕਾਰਜਕਾਲ ਵਧਣ ‘ਤੇ ਵੀ ਵਿਰੋਧੀ ਧਿਰ ਸਦਨ ਵਿੱਚ ਹੰਗਾਮਾ ਕਰ ਸਕਦੀ ਹੈ।