ਕੇਂਦਰ ਸਰਕਾਰ ਨੇ ਫੌਜ ਨਾਲ ਜੁੜੇ ਸੁਧਾਰਾਂ ‘ਤੇ ਰੌਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਿਲਾ ਅਫਸਰਾਂ ਨੂੰ ਸ਼ਾਮਲ ਕਰਨ ਨਾਲ ਦੇਸ਼ ਨੂੰ ਤਾਕਤ ਮਿਲੇਗੀ। ਜਵਾਨਾਂ ਨਾਲ ਦੀਵਾਲੀ ਮਨਾਉਣ ਕਾਰਗਿਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੇ ਲਈ ਤੁਸੀਂ ਸਾਰੇ ਸਾਲਾਂ ਤੋਂ ਮੇਰਾ ਪਰਿਵਾਰ ਰਹੇ ਹੋ। ਕਾਰਗਿਲ ਵਿਚ ਆਪਣੇ ਬਹਾਦੁਰ ਜਵਾਨਾਂ ਨਾਲ ਦੀਵਾਲੀ ਮਨਾਉਣਾ ਮੇਰੇ ਲਈ ਕਿਸਮਤ ਦੀ ਗੱਲ ਹੈ।
PM ਮੋਦੀ ਨੇ ਕਿਹਾ ਕਿ ਪਿਛਲੇ 8 ਸਾਲ ਵਿਚ ਅਸੀਂ ਫੌਜ ਵਿਚ ਸੁਧਾਰਾਂ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ ਹੈ। ਅਸੀਂ ਮਹਿਲਾਵਾਂ ਲਈ ਫੌਜ ਵਿਚ ਸ਼ਾਮਲ ਹੋਣ ਦੇ ਰਸਤੇ ਖੁੱਲ੍ਹੇ ਹਨ। ਮਹਿਲਾ ਸ਼ਕਤੀ ਸਾਡੇ ਸਸ਼ਤਰ ਬਲਾਂ ਨੂੰ ਮਜ਼ਬੂਤ ਕਰੇਗੀ। ਸਥਾਈ ਕਮਿਸ਼ਨ ਤਹਿਤ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰਨ ਦਾ ਨਤੀਜਾ ਸਾਡੀ ਸ਼ਕਤੀ ਦਾ ਵਿਕਾਸ ਹੋਵੇਗਾ।
ਇਹ ਵੀ ਪੜ੍ਹੋ : CM ਮਾਨ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ, ਨਾਲ ਹੀ ਕੀਤੀ ਇਹ ਅਪੀਲ
ਉਨ੍ਹਾਂ ਕਿਹਾ ਕਿ ਫੌਜ ਦੇਸ਼ ਦੀ ਰੱਖਿਆ ਤੇ ਸੁਰੱਖਿਆ ਦੇ ਨੀਂਹ ਪੱਥਰ ਹਨ। ਇਕ ਰਾਸ਼ਟਰ ਸੁਰੱਖਿਅਤ ਹੈ ਜਦੋਂ ਸਰਹੱਦ ਸੁਰੱਖਿਅਤ ਹੈ। ਅਰਥਵਿਵਸਥਾ ਮਜ਼ਬੂਤ ਹੈ ਤੇ ਸਮਾਜ ਆਤਮਵਿਸ਼ਵਾਸ ਨਾਲ ਭਰਿਆ ਹੈ। ਭਾਰਤ ਚਾਹੁੰਦਾ ਹੈ ਕਿ ਰੌਸ਼ਨੀ ਦਾ ਇਹ ਤਿਓਹਾਰ ਵਿਸ਼ਵ ਸ਼ਾਂਤੀ ਦਾ ਰਸਤਾ ਬਣਾਏ। ਉਨ੍ਹਾਂ ਕਿਹਾ ਕਿ ਫੌਜ ਸਰਹੱਦਾਂ ਦੀ ਰੱਖਿਆ ਕਰ ਰਹੀਆਂ ਹਨ ਇਸ ਲਈ ਭਾਰਤ ਦਾ ਹਰ ਨਾਗਰਿਕ ਚੈਨ ਦੀ ਨੀਂਦ ਸੌਂਦਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਾਰੀਆਂ ਸਰਹੱਦਾਂ ‘ਤੇ ਸਾਡੀ ਰੱਖਿਆ ਕਰ ਰਹੇ ਹੋ, ਅਸੀਂ ਦੇਸ਼ ਦੇ ਅੰਦਰ ਅੱਤਵਾਦ, ਨਕਸਲਵਾਦ, ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਨਾਲ ਲੜਨ ਲਈ ਕੰਮ ਕਰ ਰਹੇ ਹਾਂ। ‘ਨਕਸਲਵਾਦ’ ਨੇ ਦੇਸ਼ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ। ਪਰ ਅੱਜ ਇਹ ਗਤੀ ਕਮਜ਼ੋਰ ਹੁੰਦੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: