ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਇਨਕਮ ਟੈਕਸ ਦੀ ਰੇਡ ਅੱਜ ਵੀ ਜਾਰੀ ਹੈ। ਪਿਛਲੇ 30 ਘੰਟਿਆਂ ਤੋਂ ਟੀਮਾਂ ਸਾਬਕਾ ਵਿਧਾਇਕ ਦਾ ਘਰ, ਆਫਿਸ, ਉਸ ਦੇ 5 ਕਰੀਬੀਆਂ ਦੇ ਘਰ ਤੇ ਆਫਿਸ ਖੰਗਾਲ ਰਹੀ ਹੈ। ਹਾਲਾਂਕਿ ਮਲਹੋਤਰਾ ਫਰੀਦਕੋਟ ਸ਼ਹਿਰ ਸਥਿਤ ਰਿਹਾਇਸ਼ ‘ਤੇ ਕਦੇ-ਕਦੇ ਹੀ ਆਉਂਦੇ ਹਨ, ਉਹ ਵੀ ਕੁਝ ਘੰਟਿਆਂ ਲਈ, ਅਜਿਹੇ ਵਿਚ ਘਰ ਇਕ ਕੇਅਰਟੇਕਰ ਦੇ ਹਵਾਲੇ ਹੀ ਰਹਿੰਦਾ ਹੈ।
ਦਿੱਲੀ ਸ਼ਰਾਬ ਘੋਟਾਲੇ ਵਿਚ ਮਲਹੋਤਰਾ ਦੇ ਬੇਟੇ ਦੀ ਗ੍ਰਿਫਤਾਰੀ ਦੇ ਬਾਅਦ ਇਹ ਪਹਿਲੀ ਰੇਡ ਹੈ। ਹਾਲਾਂਕਿ ਗ੍ਰਿਫਤਾਰੀ ਤੋਂ ਪਹਿਲਾਂ ਵੀ ਕਈ ਵਾਰ ਇਨਕਮ ਟੈਕਸ ਦੀ ਟੀਮ ਵੱਲੋਂ ਮਲਹੋਤਰਾ ਦੇ ਫਰੀਦਕੋਟ ਵਾਲੇ ਘਰ ਤੇ ਉਨ੍ਹਾਂ ਦੇ ਸੀਏ ਦੇ ਘਰ ਵਿਚ ਰੇਡ ਪੈਂਦੀ ਰਹੀ ਹੈ ਪਰ ਇਸ ਵਾਰ ਰੇਡ ਤੇ ਜਾਂਚ ਦਾ ਦਾਇਰਾ ਵੱਡਾ ਹੈ, ਇਸ ਲਈ ਫਰੀਦਕੋਟ ਵਿਚ ਮਲਹੋਤਰਾ ਦੇ ਘਰ, ਉਨ੍ਹਾਂ ਦੇ ਮਾਈਖਾਨਾ ਮੁਹੱਲੇ ਵਿਚ ਸਥਿਤ ਦਫਤਰ ਆਦਰਸ਼ ਨਗਰ ਵਿਚ ਉਨ੍ਹਾਂ ਦੇ ਇਕ ਰਿਸ਼ਤੇਦਾਰ ਤੇ ਉਨ੍ਹਾਂ ਦੇ 4 ਕਰੀਬੀਆਂ ਦੇ ਘਰ ਸਵੇਰ ਤੋਂ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ : PUBG ਦੇ ਸ਼ੌਕੀਨਾਂ ਲਈ ਖੁਸ਼ਖਬਰੀ, 10 ਮਹੀਨਿਆਂ ਮਗਰੋਂ ਦੇਸੀ ਅਵਤਾਰ BGMI ਤੋਂ ਹਟੀ ਪਾਬੰਦੀ !
ਫਿਰੋਜ਼ਪੁਰ ਵਿਚ ਮਹਲੋਤਰਾ ਨਾਲ ਜੁੜੀਆਂ ਥਾਵਾਂ, ਦਫਤਰ ਤੇ ਉਨ੍ਹਾਂ ਦੇ ਸੀਈਓ ਦਾ ਘਰ ਵੀ ਖੰਗਾਲਿਆ ਜਾ ਰਿਹਾ ਹੈ। ਇਨਕਮ ਟੈਕਸ ਦੀ ਬਹੁਤ ਵੱਡੀ ਟੀਮ ਇਕੱਠੇ ਫਰੀਦਕੋਟ, ਫਿਰੋਜ਼ਪੁਰ, ਬਠਿੰਡਾ ਤੇ ਲੁਧਿਆਣਾ ਵਿਚ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤੱਕ ਜਾਂਚ ਵਿਚ ਕੀ ਕੁਝ ਮਿਲਿਆ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: