ਤੁਰਕੀ ਵਿਚ ਆਏ ਭੂਚਾਲ ਨਾਲ ਨਿਪਟਣ ਲਈ ਭਾਰਤ ਵੀ ਆਪਣਾ ਸਹਾਇਤਾ ਮਿਸ਼ਨ ਤਿਆਰ ਕਰ ਰਿਹਾ ਹੈ। ਭਾਰਤ ਵੱਲੋਂ NDRF ਦੀਆਂ ਦੋ ਟੀਮਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਦਵਾਈਆਂ ਤੇ ਰਾਹਤ ਸਮੱਗਰੀ ਦੀ ਖੇਪ ਵੀ ਭੇਜੀ ਜਾ ਰਹੀ ਹੈ। ਰਾਹਤ ਸਮੱਗਰੀ ਨੂੰ ਲੈ ਕੇ ਪੀਐੱਮਓ ਦੀ ਅਹਿਮ ਬੈਠਕ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸੰਕਟ ਵਿਚ ਭਾਰਤ ਵੱਲੋਂ ਹਰ ਸੰਭਵ ਮਦਦ ਦੇ ਐਲਾਨ ਤੋਂ ਬਾਅਦ ਪੀਐੱਮ ਦੇ ਪ੍ਰਧਾਨ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਤਤਕਾਲ ਰਾਹਤ ਉਪਾਵਾਂ ‘ਤੇ ਚਰਚਾ ਕਰਨ ਲਈ ਸਾਊਥ ਬਲਾਕ ਵਿਚ ਇਕ ਬੈਠਕ ਕੀਤੀ। ਬੈਠਕ ਵਿਚ ਇਹ ਤੈਅ ਕੀਤਾ ਗਿਆ ਕਿ ਐੱਨਡੀਆਰਐੱਫ ਤੇ ਬਚਾਅ ਦਲ ਦੇ ਨਾਲ ਹੀ ਚਕਿਤਸਾ ਟੀਮ ਰਾਹਤ ਸਮੱਗਰੀ ਦੇ ਨਾਲ ਤੁਰਕੀ ਤੁਰੰਤ ਭੇਜੇ ਜਾਣਗੇ।
ਭਾਰਤ ਵੱਲੋਂ ਭੇਜੀ ਜਾ ਰਹੀ ਟੀਮ ਵਿਚ ਖਾਸ ਤੌਰ ‘ਤੇ ਟ੍ਰੇਂਡ ਡੌਗ ਸਕਵਾਡ ਤੇ ਜ਼ਰੂਰੀ ਉਪਕਰਣਾਂ ਨਾਲ 100 ਮੁਲਾਜ਼ਮਾਂ ਵਾਲੀ NDRF ਦੀਆਂ ਦੋ ਟੀਮਾਂ ਭੂਚਾਲ ਪ੍ਰਭਾਵਿਤ ਖੇਤਰ ਵਿਚ ਜਾਣ ਲਈ ਤਿਆਰ ਹਨ। ਜ਼ਰੂਰੀ ਦਵਾਈਆਂ, ਟ੍ਰੇਂਡ ਡਾਕਟਰ ਤੇ ਪੈਰਾਮੈਡੀਕਸ ਨਾਲ ਮੈਡੀਕਲ ਟੀਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਭਾਰਤ ਵੱਲੋਂ ਤੁਰਕੀ ਸਰਕਾਰ ਤੇ ਅੰਕਾਰਾ ਵਿਚ ਭਾਰਤੀ ਦੂਤਘਰ ਤੇ ਇੰਸਤਾਂਬੁਲ ਵਿਚ ਦੂਤਘਰ ਦੇ ਦਫਤਰ ਵਿਚ ਤਾਲਮੇਲ ਨਾਲ ਰਾਹਤ ਸਮੱਗਰੀ ਭੇਜੀ ਜਾਵੇਗੀ। ਪੀਐੱਮਓ ਦੀ ਬੈਠਕ ਵਿਚ ਕੈਬਨਿਟ ਸਕੱਤਰ, ਗ੍ਰਹਿ ਮੰਤਰਾਲੇ, ਐੱਨਡੀਐੱਮਏ, ਐੱਨਡੀਆਰਐੱਫ, ਰੱਖਿਆ, ਵਿਦੇਸ਼ ਮੰਤਰਾਲੇ, ਨਾਗਰਿਕ ਹਵਾਬਾਜ਼ੀ ਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਮੋਗਾ : ਟਰੈਕਟਰ-ਟਰਾਲੀ ਨੇ ਟ੍ਰਾਈ ਸਾਈਕਲ ਸਕੂਟੀ ਨੂੰ ਮਾਰੀ ਟੱਕਰ, ਸਰਕਾਰੀ ਟੀਚਰ ਦੀ ਹੋਈ ਮੌ.ਤ
ਅੱਜ ਸਵੇਰੇ ਤੁਰਕੀ ਵਿਚ ਆਏ 7.8 ਤੀਬਰਤਾ ਦੇ ਭੂਚਾਲ ਨੇ ਆਸ-ਪਾਸ ਦੇ ਖੇਤਰਾਂ ਦੇ ਨਾਲ ਨਾਲ ਸੀਰੀਆ ਵਿਚ 5060 ਲੋਕਾਂ ਦੀ ਜਾਨ ਲੈ ਲਈ ਹੈ। ਤੁਰਕੀ ਵਿਚ 1014 ਦੇ ਲਗਭਗ ਲੋਕ ਮਾਰੇ ਗਏ ਹਨ ਤੇ ਲਗਭਗ 2300 ਜ਼ਖਮੀ ਦੱਸੇ ਜਾ ਰਹੇ ਹਨ। ਤੁਰਕੀ ਦੇ 10 ਸ਼ਹਿਰਾਂ ਵਿਚ 1700 ਤੋਂ ਵਧ ਇਮਾਰਤਾਂ ਨੁਕਸਾਨੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: